17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

12 ਘੰਟੇ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਸਪਲਾਈ ਰਹੀ ਬੰਦ

Ad Position 21
No active advertisement
ਅਜੀਤ ਡੈਸਕ 24-01-2026
ਗੁਰੂਹਰਸਹਾਏ, 23 ਜਨਵਰੀ (ਕਪਿਲ ਕੰਧਾਰੀ)-ਬਿਜਲੀ ਮਹਿਕਮਾ ਦਾ ਗੁਰੂਹਰਸਹਾਏ ਵਿਖੇ ਬੁਰਾ ਹਾਲ ਹੈ ਜੇਕਰ ਲਾਈਨ ਕਿਸੇ ਕਾਰਨ ਖ਼ਰਾਬ ਹੋ ਜਾਵੇ ਤਾਂ ਕੰਪਲੇਂਟ ਕਰਨ ਤੋਂ ਬਾਅਦ ਵੀ ਕਈ ਕਈ ਘੰਟੇ ਲਾਈਟ ਠੀਕ ਨਹੀਂ ਕੀਤੀ ਜਾਂਦੀ ਹੈ | ਜੇਕਰ ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਕ੍ਰਿਸ਼ਨ ਮੰਦਰ ਵਾਲੀ ਗਲੀ ਦੇ ਮੋੜ 'ਤੇ ਲੱਗਾ ਮੀਟਰ ਬਕਸੇ ਦੇ ਸਾਰੇ ਹੀ ਮੀਟਰਾਂ ਦੀ ਸਪਲਾਈ ਸਵੇਰੇ 4 ਵਜੇ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬਿਜਲੀ ਬੰਦ ਹੋਣ ਉਪਰੰਤ ਲੋਕਾਂ ਵਲੋਂ ਬਿਜਲੀ ਵਿਭਾਗ ਨੂੰ ਕੰਪਲੇਂਟ ਦਰਜ ਕਰਵਾਈ ਗਈ | ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਵਲੋਂ ਲੋਕਾਂ ਨੂੰ ਇਹ ਕਹਿ ਕੇ ਗੱਲ ਟਾਲ ਦਿੱਤੀ ਗਈ ਕਿ ਕੇਬਲ ਤਾਰ ਸੜ ਗਈ ਹੈ ਪਰ ਉਸ ਨੂੰ ਠੀਕ ਕਰਨ ਵੱਡੀ ਪੌੜੀ ਦੀ ਲੋੜ ਹੈ | ਕਰਮਚਾਰੀਆਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਲੋਕ ਖ਼ੁਦ ਵੱਡੀ ਪੌੜੀ ਦਾ ਇੰਤਜ਼ਾਮ ਕਰਕੇ ਦੇਣ ਤਾਂ ਹੀ ਬਿਜਲੀ ਚਾਲੂ ਕੀਤੀ ਜਾ ਸਕੇਗੀ | ਇਸ ਤੋਂ ਬਾਅਦ ਬਿਨਾਂ ਕਿਸੇ ਤਕਨੀਕੀ ਕੰਮ ਜਾਂ ਮੁਰੰਮਤ ਕੀਤੇ ਕਰਮਚਾਰੀ ਇਹ ਕਹਿ ਕੇ ਮੌਕੇ ਤੋਂ ਚਲੇ ਗਏ ਕਿ ਸਮੱਸਿਆ ਜਲਦ ਹੱਲ ਹੋ ਜਾਵੇਗੀ | ਹੈਰਾਨੀ ਦੀ ਗੱਲ ਤਾਂ ਉਸ ਸਮੇਂ ਸਾਹਮਣੇ ਆਈ ਜਦੋਂ ਕੁੱਝ ਸਮੇਂ ਬਾਅਦ ਬਿਜਲੀ ਵਿਭਾਗ ਵਲੋਂ ਲੋਕਾਂ ਦੇ ਮੋਬਾਈਲ ਫੋਨਾਂ 'ਤੇ ਮੈਸੇਜ ਭੇਜ ਦਿੱਤਾ ਗਿਆ ਕਿ ਤੁਹਾਡੀ ਲਾਈਟ ਠੀਕ ਹੋ ਗਈ ਹੈ, ਜਦਕਿ ਅਸਲ 'ਚ ਬਿਜਲੀ ਸਪਲਾਈ ਅਜੇ ਵੀ ਬੰਦ ਹੀ ਸੀ | ਲੋਕਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਦੇ ਕੁੱਝ ਕਰਮਚਾਰੀ ਆਪਣੀ ਡਿਊਟੀ ਤੋਂ ਪੱਲਾ ਝਾੜ ਰਹੇ ਹਨ ਅਤੇ ਬਿਨਾਂ ਕੰਮ ਕੀਤੇ ਹੀ ਕੰਪਲੇਂਟ ਨੂੰ ਕਾਗ਼ਜ਼ੀ ਤੌਰ 'ਤੇ ਨਿਪਟਾ ਦਿੱਤਾ ਜਾਂਦਾ ਹੈ | ਇਸ ਤਰ੍ਹਾਂ ਦੀ ਲਾਪ੍ਰਵਾਹੀ ਕਾਰਨ ਆਮ ਜਨਤਾ ਨੂੰ ਵਾਰ-ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਐੱਸ. ਡੀ. ਓ. ਸ਼ਹਿਰੀ ਨੂੰ ਵੀ ਜਾਣੂ ਕਰਵਾਇਆ ਪਰ ਕਰਮਚਾਰੀਆਂ ਵਲੋਂ ਫਿਰ ਵੀ ਲਾਈਟ ਨੂੰ ਠੀਕ ਨਹੀਂ ਕੀਤਾ ਗਿਆ | ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੇ ਬਿਜਲੀ ਵਿਭਾਗ ਦੇ ਸੀਨੀਅਰ ਅਫ਼ਸਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਸ਼ਰੇਆਮ ਵਿਕੀ ਚਾਈਨਾ ਡੋਰ
Ad Position 24