26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਬੋਹਰ ਦੇ ਸੀਤੋ ਬਾਈਪਾਸ ਓਵਰਬਿ੍ਜ ਹੇਠ ਚੈਂਬਰ ਦੀ ਸਮੱਸਿਆ ਦਾ ਹੋਇਆ ਹੱਲ

Ad Position 21
No active advertisement
ਅਜੀਤ ਡੈਸਕ 31-01-2026
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਸੀਤੋ ਬਾਈਪਾਸ ਓਵਰਬਿ੍ਜ ਦੇ ਹੇਠਾਂ ਸਥਿਤ ਸਰਕਾਰੀ ਚੈਂਬਰ 'ਚ ਵਾਹਨਾਂ ਦੇ ਵਾਰ-ਵਾਰ ਫਸਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦਾ ਸਥਾਈ ਹੱਲ ਕੀਤਾ ਗਿਆ | ਜਿਸ ਤਹਿਤ ਸਮਾਜ ਸੇਵਕ ਰਮਨ ਬਿਸ਼ਨੋਈ ਦੀਆਂ ਕੋਸ਼ਿਸ਼ਾਂ ਸਦਕਾ ਪੁਰਾਣੇ ਤੇ ਕਮਜ਼ੋਰ ਚੈਂਬਰ ਨੂੰ ਹਟਾ ਦਿੱਤਾ ਗਿਆ ਅਤੇ ਇਕ ਨਵਾਂ ਤੇ ਮਜ਼ਬੂਤ ਸਲੈਬ ਬਣਾ ਕੇ ਲਗਾ ਦਿੱਤੀ ਗਈ ਹੈ, ਜਿਸ ਲਈ ਕਿ੍ਸ਼ਨਾ ਟਰੇਡਰਜ਼ ਦਾ ਉਨ੍ਹਾਂ ਦੀ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ | ਇਸ ਜਗ੍ਹਾ ਅਕਸਰ ਹਾਦਸੇ ਵਾਪਰਦੇ ਸਨ ਤੇ ਆਮ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਾਰਨ ਇਥੇ ਨਵੀਂ ਸਲੈਬ ਰਖਾਈ ਗਈ ਹੈ | ਜਿਸ ਨਾਲ ਹੁਣ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਆਸ-ਪਾਸ ਦੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ |
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਜਾਮਣ ਵਿਖੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਦੀ ਸੇਵਾ ਹੋਈ ਸ਼ੁਰੂ-ਜਥੇਦਾਰ ਜ... ਅਗਲੀ ਖ਼ਬਰ ਮਾਂ ਬਗਲਾਮੁਖੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਹਨ-ਭਾਰਤ ਭੂਸ਼ਣ ਆਸ਼ੂ <br/>
Ad Position 24