14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਂ ਸਰਸਵਤੀ ਕਾਲਜ 'ਚ ਯਾਦਗਾਰੀ ਹੋ ਨਿੱਬੜਿਆ ਰਵਨੀਤ ਸਿੰਘ ਦਾ ਪ੍ਰੋਗਰਾਮ ਕੰਟੀਨੀ ਮੰਡੀਰ

Ad Position 21
No active advertisement
ਅਜੀਤ ਡੈਸਕ 10-03-2026
ਬੱਲੂਆਣਾ, 9 ਮਾਰਚ (ਜਸਮੇਲ ਸਿੰਘ ਢਿੱਲੋਂ)-ਐਮ.ਐੱਚ.ਵਨ ਚੈਨਲ ਦੇ ਰਵਨੀਤ ਸਿੰਘ ਨੇ ਬੱਲੂਆਣਾ ਹਲਕੇ ਦੇ ਮਾਂ ਸਰਸਵਤੀ ਕਾਲਜ ਵਿਖੇ ਪੁੱਜ ਕੇ ਖ਼ੂਬ ਰੌਣਕਾਂ ਲਗਾਈਆਂ | ਕਾਲਜ ਪੁੱਜਣ 'ਤੇ ਕਾਲਜ ਦੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਰਵਨੀਤ ਸਿੰਘ ਨੇ ਕਦੇ ਅਧਿਆਪਕ ਦਾ ਰੋਲ ਅਤੇ ਕਦੇ ਵਿਦਿਆਰਥੀ ਦਾ ਰੋਲ ਨਿਭਾਉਂਦੇ ਹੋਏ ਵਿਦਿਆਰਥੀਆਂ ਨਾਲ ਖ਼ੂਬ ਮਨੋਰੰਜਨ ਕੀਤਾ | ਕਾਲਜ ਦੇ ਮੁੰਡੇ ਕੁੜੀਆਂ ਨੇ ਗੀਤ ਗਾ ਕੇ ਮਨੋਰੰਜਨ ਨੂੰ ਹੋਰ ਚਾਰ ਚੰਨ ਲਗਾਏ | ਰਵਨੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਗੀਤਾਂ ਦੇ ਟੱਪੇ ਸੁਣਾ ਕੇ ਬਾਗੋ ਬਾਗ਼ ਕੀਤਾ | ਵਿਦਿਆਰਥੀਆਂ ਨੇ ਰਵਨੀਤ ਸਿੰਘ ਨੂੰ ਕਿਹਾ ਕਿ ਉਹ ਹਰ ਸਾਲ ਕਾਲਜ ਪੁੱਜ ਕੇ ਇਸੇ ਤਰ੍ਹਾਂ ਰੌਣਕਾਂ ਲਗਾਇਆ ਕਰਨ | ਇਸ ਸਮੇਂ ਕਾਲਜ ਪਿ੍ੰਸੀਪਲ ਭੁਨੇਸ਼ਵਰ ਦੱਤਾ, ਮਨੋਜ ਕੌਸ਼ਲ ਚੇਅਰਮੈਨ ਅਤੇ ਵਿਵੇਕ ਕੌਸ਼ਲ ਸਕੱਤਰ ਨੇ ਰਵਨੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਿੱਤ ਸ਼ਾਹ ਦੀ ਮੋਗਾ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਫ਼ਾਜ਼ਿਲਕਾ ਭਾਜਪਾ ਨੇ ਕੱਸੀ ਕਮਰ • ਜ਼ਿਲ੍ਹੇ ਭਰ ਤੋਂ ਵੱਡੀ ਗਿ... ਅਗਲੀ ਖ਼ਬਰ ਵਾਹਿਗੁਰੂ ਕਾਲਜ ਅਬੋਹਰ ਵਿਖੇ ਕਰਵਾਈ ਗਈ ਵਿਦਾਇਗੀ ਪਾਰਟੀ
Ad Position 24