ਅਬੋਹਰ, 9 ਮਾਰਚ (ਵਿਵੇਕ ਹੂੜੀਆ)-ਸਥਾਨਕ ਵਾਹਿਗੁਰੂ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਧੂਮ-ਧਾਮ ਨਾਲ ਕੀਤਾ ਗਿਆ | ਪ੍ਰੋਗਰਾਮ ਦੌਰਾਨ ਜਿੱਥੇ ਦਰਸ਼ਕਾਂ ਦੀਆਂ ਤਾਲੀਆਂ ਦੀ ਗੂੰਜ ਸੁਣਾਈ ਦਿੱਤੀ, ਉੱਥੇ ਹੀ ਕਾਲਜ ਵਿਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਈ ਵਿਦਿਆਰਥੀਆਂ ਦੀਆਂ ਅੱਖਾਂ ਨਮ ਵੀ ਨਜ਼ਰ ਆਈਆਂ | ਪ੍ਰੋਗਰਾਮ ਵਿਚ ਐਮ.ਆਰ.ਐੱਸ.ਕਾਲਜ ਮਲੋਟ ਦੇ ਪਿ੍ੰਸੀਪਲ ਡਾ.ਰਾਜਿੰਦਰ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਚੇਅਰਮੈਨ ਵਿਜੇ ਅਹੂਜਾ, ਸੱਚਖੰਡ ਕਾਨਵੈਂਟ ਸਕੂਲ ਦੇ ਡਾਇਰੈਕਟਰ ਕੁਲਤਾਰਾ ਅਹੂਜਾ ਅਤੇ ਵਾਹਿਗੁਰੂ ਕਾਲਜ ਦੇ ਡਾਇਰੈਕਟਰ ਰਿਦਮ ਅਹੂਜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਡਾ.ਸੰਦੇਸ਼ ਤਿਆਗੀ ਨੇ ਕੀਤੀ | ਮੁੱਖ ਮਹਿਮਾਨ ਡਾ.ਰਾਜਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਲਜ ਦੀ ਸਿੱਖਿਆ ਵਿਦਿਆਰਥੀਆਂ ਨੂੰ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਬੇਹੱਦ ਜ਼ਰੂਰੀ ਹੈ, ਜਿੱਥੇ ਅਮੀਰ-ਗਰੀਬ ਦਾ ਭੇਦ ਮਿਟਾ ਕੇ ਉਹ ਇਕ ਚੰਗੇ ਨਾਗਰਿਕ ਬਣਦੇ ਹਨ | ਪ੍ਰੋਗਰਾਮ ਦੀ ਸ਼ੁਰੂਆਤ ਖੁਸ਼ਵੀਰ, ਨੀਲਮ ਅਤੇ ਨਵਦੀਪ ਦੇ ਸ਼ਬਦ ਗਾਇਣ ਨਾਲ ਹੋਈ | ਇਸ ਉਪਰੰਤ ਲੁੱਡੀ, ਰਾਜਸਥਾਨੀ ਡਾਂਸ ਅਤੇ ਕੋਮਲ 'ਤੇ ਮਨਪ੍ਰੀਤ ਦੇ ਸੋਲੋ ਡਾਂਸ ਨੇ ਖ਼ੂਬ ਰੰਗ ਬੰਨਿ੍ਹਆ | ਲਵਪ੍ਰੀਤ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਦਾ ਦਿਲ ਜਿੱਤ ਲਿਆ | ਸਮਾਗਮ ਦੌਰਾਨ ਹੋਏ ਮੁਕਾਬਲਿਆਂ ਵਿਚ ਕੋਮਲ ਨੂੰ 'ਮਿਸ ਫੇਅਰਵੈੱਲ', ਜਸ਼ਨ ਨੂੰ ਫ਼ਸਟ ਰਨਰਅਪ ਅਤੇ ਮਨੀਸ਼ਾ ਨੂੰ ਸੈਕੰਡ ਰਨਰਅਪ ਚੁਣਿਆ ਗਿਆ | ਇਸੇ ਤਰ੍ਹਾਂ ਰਜਤ ਨੇ 'ਮਿਸਟਰ ਫੇਅਰਵੈੱਲ' ਦਾ ਖ਼ਿਤਾਬ ਜਿੱਤਿਆ ਜਦਕਿ ਵੰਸ਼ੂ ਅਤੇ ਦੀਪਕ ਕ੍ਰਮਵਾਰ ਫ਼ਸਟ ਅਤੇ ਸੈਕੰਡ ਰਨਰ-ਅੱਪ ਰਹੇ | ਫਾਈਨਲ ਸਾਲ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਨੂੰ ਵਿਸ਼ੇਸ਼ 'ਟਾਈਟਲ' ਦੇ ਕੇ ਸਨਮਾਨਿਤ ਵੀ ਕੀਤਾ ਗਿਆ |