12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹੈਰੋਇਨ ਦਾ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 05-04-2026
ਫ਼ਾਜ਼ਿਲਕਾ, 4 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਅਤੇ ਥਾਣਾ ਖੂਈਖੇੜਾ ਪੁਲਿਸ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦਿਆਂ ਕਰਵਾਈ ਕੀਤੀ ਹੈ | ਜਾਣਕਾਰੀ ਦਿੰਦਿਆਂ ਐਸ.ਆਈ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਧਾ ਸੁਆਮੀ ਕਾਲੋਨੀ, ਗਲੀ ਨੰਬਰ 8 ਫ਼ਾਜ਼ਿਲਕਾ ਅਤੇ ਘੁੱਕਰ ਪੁੱਤਰ ਪ੍ਰਕਾਸ਼ ਵਾਸੀ ਮਲੋਟ ਰੋਡ ਮੱਛੀ ਮਾਰਕੀਟ ਫ਼ਾਜ਼ਿਲਕਾ ਨਸ਼ਾ ਕਰਨ ਦੇ ਆਦੀ ਹਨ | ਪੁਲਿਸ ਨੇ ਬਾਧਾ ਟੀ-ਪੁਆਇੰਟ ਫ਼ਾਜ਼ਿਲਕਾ ਨੇੜੇ ਇਨ੍ਹਾਂ ਨੂੰ ਸਿਲਵਰ ਪੰਨੀ ਆਦਿ ਅਤੇ 10 ਰੁਪਏ ਦੇ ਨੋਟ ਸਮੇਤ ਕਾਬੂ ਕੀਤਾ | ਤਫ਼ਤੀਸ਼ੀ ਅਫ਼ਸਰ ਵਿਪਿਨ ਚੰਦਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ 'ਚ ਖਿੱਪਾਵਾਲੀ ਤੋਂ ਆਜਮਵਾਲਾ ਨੂੰ ਜਾ ਰਹੀ ਸੀ ਤਾਂ ਘਿਉ ਫ਼ੈਕਟਰੀ ਰੋਡ ਗੰਗ ਕੈਨਾਲ ਨੇੜੇ ਵਰਿੰਦਰ ਸਿੰਘ ਉਰਫ਼ ਬੌਬੀ ਪੁੱਤਰ ਅਮਰਜੀਤ ਸਿੰਘ ਵਾਸੀ ਆਜਮਵਾਲਾ ਪੈਰਾਂ ਭਾਰ ਬੈਠਾ ਦਿਖਾਈ ਦਿੱਤਾ | ਪੁਲਿਸ ਨੇ ਉਸਨੂੰ ਇਕ ਲਾਈਟਰ ਸਿਲਵਰ ਪੰਨੀ ਤੇ ਲੱਗੀ ਹੋਈ ਹੈਰੋਇਨ ਅਤੇ 20 ਰੁਪਏ ਦੇ ਭਾਰਤੀ ਕਰੰਸੀ ਨੋਟ ਸਮੇਤ ਕਾਬੂ ਕੀਤਾ | ਜਿਨ੍ਹਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੌਬੀ ਮਾਨ ਅੱਜ ਬੱਲੂਆਣਾ ਹਲਕੇ ਦੇ ਪਿੰਡਾਂ ਦਾ ਕਰਨਗੇ ਦੌਰਾ : ਵਿਨੋਦ ਮੇਘ ਅਗਲੀ ਖ਼ਬਰ ਕੁੱਟਮਾਰ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ 'ਚ 3 ਲੋਕ ਨਾਮਜ਼ਦ
Ad Position 24