12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਾਨ ਨੇ ਗੁਰੂ ਘਰ ਮੱਥਾ ਟੇਕ ਕੇ ਸ਼ੁਰੂ ਕੀਤੀ ਸੰਪਰਕ ਮੁਹਿੰਮ ਸ਼ਹਿਰ ਦੇ ਅੱਧੀ ਦਰਜਨ ਮੁਹੱਲਿਆਂ 'ਚ ਕੀਤੀਆਂ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 05-04-2026
ਫ਼ਾਜ਼ਿਲਕਾ, 4 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਅਕਾਲੀ ਜਥਾ ਫ਼ਾਜ਼ਿਲਕਾ ਦਿਹਾਤੀ ਦੇ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਨੇ ਜ਼ਿਲ੍ਹੇ ਅੰਦਰ ਜਨਸੰਪਰਕ ਮੁਹਿੰਮ ਵਿਚ ਤੇਜ਼ੀ ਲਿਆਉਂਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ਹਿਰ ਦੇ ਅੱਧੀ ਦਰਜਨ ਮੁਹੱਲਿਆਂ ਵਿਚ ਨੁੱਕੜ ਮੀਟਿੰਗਾਂ ਕਰਕੇ ਵਰਕਰਾਂ ਵਿਚ ਜੋਸ਼ ਭਰਿਆ | ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਸ. ਮਾਨ ਗੁਰੂ ਘਰ ਪੁੱਜੇ ਅਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸ. ਮਾਨ ਤੋਂ ਇਲਾਵਾ ਨਗਰ ਕੌਂਸਲ ਫ਼ਾਜ਼ਿਲਕਾ ਦੇ ਸਾਬਕਾ ਉਪ ਪ੍ਰਧਾਨ ਸਤਿੰਦਰ ਸਿੰਘ ਸਵੀ ਕਾਠਪਾਲ, ਤੇਜਵੰਤ ਸਿੰਘ ਟੀਟਾ, ਸੰਪੂਰਨ ਸਿੰਘ ਬਹਿਕ ਖਾਸ ਹਲਕਾ ਇੰਚਾਰਜ, ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਡਾ. ਬਲਬੀਰ ਸਿੰਘ, ਅਮਰਜੀਤ ਸਿੰਘ ਸੰਧੂ, ਪ੍ਰਭਜੀਤ ਸਿੰਘ ਕਾਠਪਾਲ, ਦਵਿੰਦਰ ਸਿੰਘ ਅਹੂਜਾ, ਨਰੈਣ ਸਿੰਘ ਬੈਂਕ ਵਾਲੇ, ਜਰਨੈਲ ਸਿੰਘ ਤਨੇਜਾ, ਗੁਰਮੀਤ ਸਿੰਘ ਰਾਣੂ, ਗੁਰਅਸੀਸ ਸਿੰਘ, ਪ੍ਰਭਜੀਤ ਸਿੰਘ, ਸੁਮਿਤ ਜਿੰਦਲ, ਗੁਰਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਹਰਪ੍ਰੀਤ ਸਿੰਘ ਸੇਖੋਂ, ਲਖਵਿੰਦਰ ਸਿੰਘ, ਹਰਮਨ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ | ਇਸ ਤੋਂ ਬਾਅਦ ਸ. ਮਾਨ ਨੇ ਬਸਤੀ ਹਜ਼ੂਰ ਸਿੰਘ ਵਿਖੇ ਐਡਵੋਕੇਟ ਗੌਰਵ ਨਾਗਪਾਲ ਦੇ ਗ੍ਰਹਿ ਵਿਖੇ ਵੋਟਰਾਂ ਨਾਲ ਸੰਪਰਕ ਕਰਦਿਆਂ ਕਿਹਾ ਕਿ ਜੋ ਪੰਜਾਬ ਵਿਚ ਲੋਕਾਂ ਦੀ ਸੇਵਾ ਅਕਾਲੀ ਦਲ ਕਰ ਸਕਦਾ ਹੈ, ਕੋਈ ਹੋਰ ਪਾਰਟੀ ਉਸ ਬਾਰੇ ਸੋਚ ਵੀ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿਤਨਾ ਵਿਕਾਸ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੋਇਆ, ਕਾਂਗਰਸ ਅਤੇ ਆਪ ਵਾਲਿਆਂ ਨੇ ਸਰਕਾਰਾਂ ਤਾਂ ਬਣਾਈਆਂ ਪਰ ਲੋਕਾਂ ਦਾ ਸ਼ੋਸ਼ਣ ਕੀਤਾ ਹੈ | ਉਨ੍ਹਾਂ ਲੋਕਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੋਟ ਪਾਉਣ ਸਮੇਂ ਮੁੜ ਗ਼ਲਤੀ ਨਾ ਕਰੀਏ ਕਿ ਆਉਣ ਵਾਲੀਆਂ ਪੀੜੀਆਂ ਪਛਤਾਵੇ ਵਿਚ ਰਹਿਣ | ਇਸ ਮੌਕੇ ਐਡਵੋਕੇਟ ਗੌਰਵ ਨਾਗਪਾਲ ਨੇ ਆਏ ਆਗੂਆਂ ਦਾ ਧੰਨਵਾਦ ਕੀਤਾ | ਇਸ ਅਵਸਰ 'ਤੇ ਸਰਵਦੀਪ ਸ਼ਾਹ, ਅਸੀਮ ਗੁਲਬੱਧਰ, ਸੁਖਵਿੰਦਰ ਸਿੰਘ ਨੰਬਰਦਾਰ, ਵਿੱਕੀ ਜੁਨੇਜਾ, ਜਤਿੰਦਰ ਕੁਮਾਰ, ਗੌਰਵ ਮਿੱਤਲ, ਰਿੰਕੂ ਮਦਾਨ, ਦੀਪਕ ਚਲਾਣਾ, ਭਜਨ ਨਾਗਪਾਲ, ਸੌਰਵ ਨਾਗਪਾਲ, ਕੇਵਲ ਨਾਗਪਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਸੇਮ ਕੁਮਾਰ ਸੇਤੀਆ ਸ੍ਰੀ ਅਰੋੜਵੰਸ਼ ਟਰੱਸਟ ਅਤੇ ਸਭਾ ਦੇ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਪੂਜਾ ਲੂਥਰਾ ਸਚਦੇਵਾ ਨੇ ਫੁੱਟਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
Ad Position 24