ਅਬੋਹਰ, 1 ਮਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਵਿਚ ਦਿਆਲ ਪ੍ਰਤਾਪ ਸਿੰਘ ਰੰਧਾਵਾ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ | ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ 'ਤੇ ਬਾਰ ਐਸੋਸੀਏਸ਼ਨ ਅਬੋਹਰ ਦੇ ਸਮੂਹ ਵਕੀਲਾਂ ਵਲੋਂ ਬਾਰ ਰੂਮ ਵਿਚ ਜਸ਼ਨ ਮਨਾਇਆ ਗਿਆ ਅਤੇ ਇਕ-ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਐਡਵੋਕੇਟ ਹਰਪ੍ਰੀਤ ਸਿੰਘ, ਰਾਹੁਲ ਸੁਮਾਨੀ, ਅਮਨਦੀਪ ਧਾਲੀਵਾਲ, ਅਨੰਦ ਗੁਪਤਾ ਆਦਿ ਨੇ ਕਿਹਾ ਕਿ ਡੀ.ਪੀ ਰੰਧਾਵਾ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿਚ ਵੀ ਸੈਨਿਟ ਮੈਂਬਰ ਰਹਿ ਚੁੱਕੇ ਹਨ | ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਡੀ.ਪੀ ਰੰਧਾਵਾ ਦੀ ਬਾਰ ਕੌਂਸਲ ਵਿਚ ਇਹ ਜਿੱਤ ਸਾਰੇ ਵਕੀਲਾਂ ਦੀ ਸਾਂਝੀ ਜਿੱਤ ਹੈ | ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪਹਿਲੀ ਵਾਰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਬਣੇ ਦਿਆਲ ਪ੍ਰਤਾਪ ਸਿੰਘ ਰੰਧਾਵਾ ਵਕੀਲਾਂ ਦੀ ਬਿਹਤਰੀ ਲਈ ਯੋਗ ਨੁਮਾਇੰਦਗੀ ਕਰਨਗੇ | ਉਨ੍ਹਾਂ ਕਿਹਾ ਕਿ ਡੀ.ਪੀ ਰੰਧਾਵਾ ਜਲਦੀ ਅਬੋਹਰ ਆ ਕੇ ਆਪਣੇ ਵਕੀਲ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਵੀ ਕਰਨਗੇ | ਇਸ ਮੌਕੇ ਹਰਪ੍ਰੀਤ ਸਿੰਘ, ਵਿਨੋਦ ਮਹਿਤਾ, ਵਿਨੋਦ ਬੇਰੀ, ਅੰਮਿ੍ਤਪਾਲ ਸਿੰਘ ਤਿੰਨਾ, ਰਾਹੁਲ ਸੁਮਾਨੀ, ਅਮਨਦੀਪ ਸਿੰਘ ਧਾਲੀਵਾਲ, ਅਨੰਦ ਗੁਪਤਾ, ਸੰਦੀਪ ਬਜਾਜ, ਹਰਮਹਿੰਦਰ ਪਾਲ ਸਿੰਘ ਬਜਾਜ, ਅਮਿੱਤ ਅਸੀਜਾ ਬਾਵਾ, ਰਿਆ ਸੋਨੀ, ਪ੍ਰਗਟ ਸਿੰਘ, ਪ੍ਰਕਾਸ਼ ਮੱਕੜ, ਸੁਨੀਤਾ ਸ਼ਰਮਾ, ਆਭਾ ਬਾਘਲਾ, ਦਵਿੰਦਰ ਸਿੰਘ ਸੰਧੂ, ਸੁਨੀਲ ਮਹਿਰਾ, ਸੁਖਬੀਰ ਕੌਰ, ਕਾਜਲ, ਕਿ੍ਸ਼ਨ ਕੁਮਾਰ, ਕਿਰਨ ਸ਼ਰਮਾ, ਹਿਮਾਂਸ਼ੂ ਕਟਾਰੀਆ, ਵਰੁਨ ਵਰਮਾ, ਸਰਵਨ ਕੁਮਾਰ, ਸੰਦੀਪ ਸਾਂਪਲਾ, ਰਾਜਾ ਮਿੱਢਾ, ਸਰਿਤਾ ਮਲੇਠੀਆ, ਨਿਧੀ ਬੇਰੀ, ਗੌਤਮ ਕਪੂਰ, ਸਾਹਿਬ ਰਾਮ, ਗੌਰਵ ਧੂੜੀਆ, ਮੁਕੇਸ਼ ਕੁਮਾਰ ਲੱਕੀ, ਰਿਧਮ ਵਧਵਾ, ਵਿਕਾਸ ਕੌਸ਼ਲ, ਜੈਸਮੀਨ ਬਿਸ਼ਨੋਈ, ਚਾਂਦ ਕੁਮਾਰ, ਸ਼ੰਕਰ ਲਾਲ, ਸੰਜੇ ਵਰਮਾ, ਰਣਜੀਤ ਸਿੰਘ, ਬੰਸੀ ਲਾਲ ਨਿਰਾਣੀਆ, ਮਾਧਵ, ਗੌਰਵ ਸੋਨੀ ਆਦਿ ਵਕੀਲ ਹਾਜ਼ਰ ਸਨ |