20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਫ਼ਾਜ਼ਿਲਕਾ ਦੀਆਂ ਮੰਡੀਆਂ 'ਚ ਟਰੈਕਟਰ ਟਰਾਲੀਆਂ ਲਗਾਉਣ ਦੇ ਬਾਵਜੂਦ ਵੀ ਲਿਫ਼ਟਿੰਗ ਦੇ ਕੰਮ 'ਚ ਨਹੀਂ ਹੋਇਆ ਕੋਈ ਸੁਧਾਰ

Ad Position 21
No active advertisement
ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ਅੰਦਰ ਕਣਕ ਦੀ ਲਿਫ਼ਟਿੰਗ ਦੇ ਪ੍ਰਬੰਧਾਂ ਨੂੰ ਦਰਸਾਉਂਦੇ ਬੋਰੀਆਂ ਦੇ ਲੱਗੇ ਅੰਬਾਰ | ਅਜੀਤ ਤਸਵੀਰ <br/> 02-05-2026
ਫ਼ਾਜ਼ਿਲਕਾ, 1 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਮਾਰਕੀਟ ਕਮੇਟੀ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਫ਼ਾਜ਼ਿਲਕਾ ਅਤੇ ਵੱਖ-ਵੱਖ ਫੋਕਲ ਪੁਆਇੰਟਾਂ ਅੰਦਰ ਲਿਫ਼ਟਿੰਗ ਦਾ ਕੰਮ ਜਿਉਂ ਦਾ ਤਿਉਂ ਸੁਸਤ ਰਫ਼ਤਾਰ ਅੰਦਰ ਚੱਲ ਰਿਹਾ ਹੈ | ਜਿਸ ਤੋਂ ਵਿਸ਼ੇਸ਼ ਕਰਕੇ ਆੜ੍ਹਤੀ ਵਰਗ ਅੰਦਰ ਨਵੀਆਂ ਪ੍ਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ | ਪਿਛਲੇ ਦੋ ਦਿਨਾਂ ਤੋਂ ਫ਼ਾਜ਼ਿਲਕਾ ਜ਼ਿਲੇ੍ਹ ਅੰਦਰ ਹਲਕੀ ਗੜੇਮਾਰੀ, ਦਰਮਿਆਨੀ ਵਰਖਾ ਅਤੇ ਤੇਜ਼ ਝੱਖੜ ਚੱਲੇ ਹਨ | ਜਿਸ ਤਰਾਂ ਕਾਲੀਆਂ ਘਟਾਵਾਂ ਅਸਮਾਨ 'ਤੇ ਛਾਈਆਂ ਜੇ ਉਹ ਵਰ ਪੈਣ ਤਾਂ ਸਰਕਾਰ ਦਾ ਕਰੋੜਾਂ ਰੁਪਇਆ ਮਿੱਟੀ ਵਿਚ ਮਿਲ ਸਕਦਾ ਹੈ | ਹੁਣ ਤੱਕ ਫ਼ਾਜ਼ਿਲਕਾ ਇਲਾਕੇ ਅੰਦਰ 36 ਲੱਖ ਗੱਟੇ ਫ਼ਾਜ਼ਿਲਕਾ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿਚ ਆਏ ਹਨ | ਜਿਸ ਵਿਚੋਂ ਸਿਰਫ਼ ਅਪ੍ਰੈਲ ਦਾ ਮਹੀਨਾ ਖ਼ਤਮ ਹੋਣ 'ਤੇ ਆ ਗਿਆ ਹੈ, 11 ਲੱਖ ਗੱਟਿਆਂ ਦੀ ਚੁਕਾਈ ਹੋਈ ਹੈ | ਫੋਕਲ ਪੁਆਇੰਟ ਜੋ ਪਿੰਡਾਂ ਤੋਂ ਬਾਹਰ ਹਨ, ਵਿਚ ਪਈ ਕਣਕ ਨੂੰ ਸੰਭਾਲਣਾ ਆੜ੍ਹਤੀ ਅਤੇ ਕਿਸਾਨ ਵਰਗ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ | ਫੋਕਲ ਪੁਆਇੰਟਾਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਮੰਡੀਆਂ ਵਿਚ ਚੌਕੀਦਾਰ ਵੀ ਰੱਖੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਕਣਕ ਦੀ ਚੁਕਾਈ ਨਾ ਹੋਣ ਕਾਰਨ ਹਮੇਸ਼ਾ ਡਰ ਬਣਿਆ ਰਹਿੰਦਾ ਹੈ | ਜਿਸ ਦਾ ਕਾਰਨ ਕਣਕ ਦੀ ਲਿਫ਼ਟਿੰਗ ਲਈ ਪੂਰੇ ਵਾਹਨਾਂ ਦਾ ਪ੍ਰਬੰਧ ਨਾ ਹੋਣਾ ਹੈ | ਕੁੱਝ ਸਮਾਂ ਪਹਿਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਡੀਆਂ ਵਿਚੋਂ ਕਣਕ ਚੁੱਕਣ 'ਤੇ ਟਰੈਕਟਰ ਟਰਾਲੀਆਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ | ਜਦ ਕਿ ਪਤਾ ਚੱਲਿਆ ਹੈ ਕਿ ਠੇਕੇਦਾਰ ਕਈ ਥਾਵਾਂ 'ਤੇ ਕਣਕ ਦੀ ਚੁਕਾਈ ਲਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਉਲਟ ਟਰੈਕਟਰ ਟਰਾਲੀਆਂ ਰਾਹੀਂ ਕਣਕ ਦੀ ਚੁਕਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ | ਜੋ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਾਰਦਰਸ਼ੀ ਨਹੀਂ ਹੋ ਸਕਦਾ | ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਠੇਕੇਦਾਰਾਂ ਨੂੰ ਲਿਫ਼ਟਿੰਗ ਸਬੰਧੀ ਕਈ ਨੋਟਿਸ ਕੱਢ ਚੁੱਕੇ ਹਨ | ਪਰ ਇਸ ਸਬੰਧੀ ਪ੍ਰਸ਼ਾਸਨ ਹੀ ਕੋਈ ਕਾਰਵਾਈ ਅਮਲ ਵਿਚ ਲਿਆ ਸਕਦਾ ਹੈ | ਵਪਾਰੀ ਵਰਗ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਕਣਕ ਦੀ ਚੁਕਾਈ ਦੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਬੰਧ ਕਰੇ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀਆਂ ਮੰਡੀਆਂ 'ਚ ਟਰੈਕਟਰ ਟਰਾਲੀਆਂ ਲਗਾਉਣ ਦੇ ਬਾਵਜੂਦ ਵੀ ਲਿਫ਼ਟਿੰਗ ਦੇ ਕੰਮ 'ਚ ਨਹੀਂ ਹੋਇਆ ਕੋਈ ਸੁਧਾਰ ਅਗਲੀ ਖ਼ਬਰ ਅਬੋਹਰ ਦੇ ਵਕੀਲਾਂ ਨੇ ਡੀ.ਪੀ ਰੰਧਾਵਾ ਦੇ ਬਾਰ ਕੌਂਸਲ ਮੈਂਬਰ ਬਣਨ 'ਤੇ ਵੰਡੇ ਲੱਡੂ
Ad Position 24