ਜਲਾਲਾਬਾਦ, 13 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਚ ਪਰਸÉਾਰਥ ਸਭਾ ਵਲੋਂ ਕਾਫ਼ੀ ਲੰਮੇ ਅਰਸੇ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਚ ਅੱਜ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਡਾਕਟਰ ਓਮ ਪ੍ਰਕਾਸ਼ ਕੰਬੋਜ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਜਾਂਚ ਕੀਤੀ¢ ਅੱਜ ਦੇ ਕੈਂਪ ਵਿਚ 62 ਮਰੀਜ਼ਾਂ ਨੇ ਲਾਹਾ ਲਿਆ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ¢ ਡਾਕਟਰ ਓਮ ਪ੍ਰਕਾਸ਼ ਨੇ ਮਰੀਜ਼ਾਂ ਨੂੰ ਗਰਮੀ ਤੋਂ ਬਚਣ ਲਈ ਉਪਾਅ ਵੀ ਸਾਂਝੇ ਕੀਤੇ ਅਤੇ ਖ਼ੂਬ ਮਾਤਰਾ ਵਿਚ ਪਾਣੀ ਪੀਣ ਲਈ ਕਿਹਾ¢ ਉਨ੍ਹਾਂ ਦੁਪਹਿਰ ਮੌਕੇ ਘਰ ਤੋਂ ਬਾਹਰ ਘੱਟ ਨਿਕਲਣ ਅਤੇ ਮਜਬੂਰੀ ਵੱਸ ਜੇਕਰ ਨਿਕਲਣਾ ਪਏ ਤਾਂ ਸਿਰ ਢੱਕ ਕੇ ਅਤੇ ਅੱਖਾਂ ਦਾ ਬਚਾਅ ਕਰਕੇ ਨਿਕਲਣ ਲਈ ਕਿਹਾ¢ ਇਸ ਮੌਕੇ ਸਭਾ ਦੇ ਅਹੁਦੇਦਾਰ ਗੁਰਚਰਨ ਕਮੀਰੀਆ, ਬਿੱਟੂ ਬੱਬਰ, ਰਮੇਸ਼ ਰਾਠੀ, ਸੁਰੇਸ਼ ਚੌਹਾਨ, ਮੈਡਮ ਰਮਨ ਅਤੇ ਮਣਿਕ ਚੌਹਾਨ ਆਦਿ ਹਾਜ਼ਰ ਸਨ¢