08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੀ.ਐਮ.ਸ਼੍ਰੀ ਸਰਕਾਰੀ ਕੰਨਿਆ ਸਕੂਲ ਫ਼ਾਜ਼ਿਲਕਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 14-05-2026
ਫ਼ਾਜ਼ਿਲਕਾ, 13 ਮਈ (ਅਮਰਜੀਤ ਸ਼ਰਮਾ)-ਸਥਾਨਕ ਪੀ.ਐਮ.ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਸਫਲਤਾ ਦੇ ਝੰਡੇ ਗੱਡਦਿਆਂ ਸਿੱਖਿਆ ਦੇ ਖੇਤਰ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਦਾ ਨਤੀਜਾ ਲਗਾਤਾਰ ਤੀਸਰੇ ਸਾਲ ਵੀ 100 ਫ਼ੀਸਦੀ ਰਿਹਾ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ | ਸਕੂਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਕੁੱਲ 262 ਵਿਦਿਆਰਥਣਾਂ ਸ਼ਾਮਲ ਹੋਈਆਂ ਸਨ ਅਤੇ ਸਾਰੀਆਂ ਹੀ ਵਿਦਿਆਰਥਣਾਂ ਨੇ ਚੰਗੇ ਅੰਕਾਂ ਨਾਲ ਸਫਲਤਾ ਹਾਸਲ ਕੀਤੀ | ਕੁੱਲ ਪਾਸ ਵਿਦਿਆਰਥਣਾਂ ਵਿਚੋਂ 112 ਵਿਦਿਆਰਥਣਾਂ ਨੇ ਪਹਿਲੀ ਸ਼੍ਰੇਣੀ ਵਿਚ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੰਨਤ ਪੁੱਤਰੀ ਪ੍ਰਮੋਦ ਕੁਮਾਰ ਨੇ 650 ਵਿਚੋਂ 608 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਖੀ ਪੁੱਤਰੀ ਭਾਰਤ ਭੂਸ਼ਨ ਮੋਂਗਾ ਨੇ 591 ਅੰਕਾਂ ਨਾਲ ਦੂਜਾ ਸਥਾਨ ਤੇ ਮੁਕਟ ਪੁੱਤਰੀ ਰਵੀ ਕੁਮਾਰ ਨੇ 590 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਵੀ ਇਸ ਸਕੂਲ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਸੀ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸੁਤੰਤਰ ਪਾਠਕ ਅਤੇ ਸਮੂਹ ਸਟਾਫ਼ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਸ੍ਰੀਮਤੀ ਸੁਤੰਤਰ ਪਾਠਕ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਸਦਕਾ ਹੀ ਸਕੂਲ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਵਿਦਿਆਰਥਣਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਇਲਾਕੇ ਦਾ ਨਾਮ ਰੌਸ਼ਨ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਆਪ ਦਾ ਟਕਸਾਲੀ ਵਰਕਰ ਪ੍ਰੇਮ ਸਿੰਘ ਭਾਜਪਾ ਵਿਚ ਸ਼ਾਮਿਲ ਅਗਲੀ ਖ਼ਬਰ ਅਬੋਹਰ ਨਗਰ ਨਿਗਮ ਦਾ ਚਹੁੰ-ਕੌਣਾ ਹੋਵੇਗਾ -ਮੁਕਾਬਲਾ-16 ਮਈ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ
Ad Position 24