02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਦੀ ਮੀਟਿੰਗ ਸੰਪੰਨ ਰਮੇਸ਼ ਕੁਮਾਰ ਵਧਵਾ ਨੂੰ ਪ੍ਰਧਾਨ ਚੁਣਿਆ

Ad Position 21
No active advertisement
ਅਜੀਤ ਡੈਸਕ 28-06-2026
ਜਲਾਲਾਬਾਦ, 27 ਜੂਨ (ਕਰਨ ਚੁਚਰਾ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਵਲੋਂ ਤਿਲਕ ਰਾਜ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਸ਼ਗਨ ਲਾਲ ਡੂਮੜਾ ਦੀ ਅਗਵਾਈ ਹੇਠ ਸੰਸਥਾ ਵਲੋਂ ਵਧੀਆਂ ਕੰਮ ਕੀਤੇ ਜਾ ਰਹੇ ਸੀ ਪਰ ਸ਼ਗਨ ਲਾਲ ਡੂਮੜਾ ਵਲੋਂ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਧਾਨਗੀ ਦਾ ਅਹੁਦਾ ਛੱਡਣ ਦਾ ਏਜੰਡਾ ਲਿਆਂਦਾ ਗਿਆ, ਜਿਸ ’ਤੇ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣ ਲਈ ਵਿਚਾਰ-ਵਟਾਂਦਰਾ ਕਰਨ ਉਪਰੰਤ ਰਮੇਸ਼ ਵਧਵਾ ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਸੰਸਥਾ ਵਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜਿਕ ਕੰਮਾਂ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਅਤੇ ਆਉਣ ਵਾਲੇ ਸਮੇਂ ’ਚ ਲਏ ਜਾਣ ਵਾਲੇ ਹੋਰ ਪ੍ਰੋਜੈਕਟਾਂ ਦੀ ਰੂਪ-ਰੇਖਾ ਬਣਾਈ ਗਈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਮੇਸ਼ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਨੂੰ ਭਵਿੱਖ ’ਚ ਜਾਰੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ, ਜਿਸ ਲਈ ਉਨ੍ਹਾਂ ਸਮੂਹ ਮੈਂਬਰਾਂ ਪਾਸੋਂ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿਚ ਨਵਨਿਯੁਕਤ ਪ੍ਰਧਾਨ ਰਮੇਸ਼ ਵਧਵਾ, ਡਾ. ਤਿਲਕ ਰਾਜ ਕੁਮਾਰ, ਕੇ.ਜੀ. ਸ਼ਰਮਾ , ਕੇਦਾਰ ਨਾਥ ਨਾਗਪਾਲ, ਰਾਜੇਸ਼ ਛਾਬੜਾ, ਸੁਭਾਸ਼ ਚੰਦਰ ਕੁਮਾਰ, ਅਸ਼ਵਨੀ ਮਦਾਨ, ਸਤੀਸ਼ ਸਚਦੇਵਾ, ਗਿਆਨ ਸਿੰਘ ਨਿੱਝਰ, ਰਮਨ ਗਗਨੇਜਾ, ਕ੍ਰਿਸ਼ਨ ਲਾਲ ਜੇ.ਡੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਾਲੇ ਪਿੰਡਾਂ ਦੇ ਸਰਪੰਚਾਂ ਦੇ ਸਾਂਝੇ ਕੰਮਾਂ ’ਚ ਵਿਘਨ ਪਾ ਰਹੇ- ਜਨਮੇਜਾ ਸਿੰਘ ਸੇਖੋਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਜਲਾਲਾਬਾਦ ਲਈ 79 ਉਮੀਦਵਾਰ ਚੋਣ ਮੈਦਾਨ ’ਚ -ਜ਼ਿਲ੍ਹਾ ਚੋਣ ਅਫ਼ਸਰ 17 ਵਾਰਡਾਂ ਦੇ 33 ਪੋਲਿੰਗ ਬੂਥਾਂ...
Ad Position 24
No active advertisement