12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਤਿੰਨ ਪਿੰਡਾਂ ਨੇ ਬਿਜਲੀ ਨਾ ਆਉਣ ਕਾਰਨ ਮੋਡੀ ਖੇੜਾ ਵਿਖੇ ਲਗਾਇਆ ਧਰਨਾ-ਰਾਹਗੀਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 01-07-2026
ਬੱਲੂਆਣਾ, 30 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਤਿੰਨ ਪਿੰਡਾਂ ਮੋਡੀ ਖੇੜਾ, ਖੁੱਬਣ ਅਤੇ ਚੱਕ ਰਾਧੇ ਵਾਲਾ ਨੇ ਲਗਾਤਾਰ ਬਿਜਲੀ ਨਾ ਆਉਣ ਕਾਰਨ ਪਿੰਡ ਮੋਡੀ ਖੇੜਾ ਵਿਖੇ ਅਬੋਹਰ ਡੱਬਵਾਲੀ ਰੋਡ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਸ ਸਮੇਂ ਸੰਬੋਧਨ ਕਰਦਿਆਂ ਅਮਿੱਤ ਗੋਦਾਰਾ ਮੋਡੀ ਖੇੜਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਚਾਰ ਪਿੰਡਾਂ ਜਿਨ੍ਹਾਂ ਵਿਚ ਇਕ ਪਿੰਡ ਲੰਬੀ ਹਲਕਾ ਦਾ ਤਰਮਾਲਾ ਵੀ ਸ਼ਾਮਿਲ ਹੈ, ਬਿਜਲੀ ਕੇਵਲ ਕੁੱਝ ਘੰਟੇ ਹੀ ਆਉਂਦੀ ਹੈ ਅਤੇ ਉਹ ਵੀ ਘੱਟੇ ਵੋਲਟੇਜ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿਚ ਬਿਜਲੀ ਨਾ ਆਉਣਾ ਲੋਕਾਂ ਦੀ ਵੱਡੀ ਸਮੱਸਿਆ ਹੈ ਜਦੋਂ ਕਿ ਦੂਜੇ ਪਾਸੇ ਸਰਕਾਰ ਮੁਫ਼ਤ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਨੂੰ ਭੀਟੀ ਵਾਲਾ ਗ੍ਰੇਡ ਪੈਂਦਾ ਹੈ ਅਤੇ ਉਹ ਇਸ ਗ੍ਰੇਡ ’ਤੇ ਕਈ ਵਾਰੀ ਚੱਕਰ ਲਗਾ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕ ਗੋਲਡੀ ਮੁਸਾਫਿਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਬਿਜਲੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਜੇਕਰ ਇਹ ਹੱਲ ਨਾ ਹੋਇਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਦੂਜੇ ਪਾਸੇ ਰਾਹਗੀਰ ਕਈ ਘੰਟੇ ਪ੍ਰੇਸ਼ਾਨ ਹੁੰਦੇ ਰਹੇ। ਇਸ ਸਮੇਂ ਚਾਰੋ ਪਿੰਡਾਂ ਮੰਡੀ ਖੇੜਾ, ਤਰਮਾਲਾ, ਚੱਕ ਮੋਡੀ ਖੇੜਾ ਅਤੇ ਖੁੱਬਣ ਦੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਪੀ.ਏ.ਯੂ.ਦੇ ਵਿਗਿਆਨੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ, ਨਰਮੇ ਦੀ ਫ਼ਸਲ ਲਈ ਐਡਵਾਈਜ਼ਰੀ ਜਾਰੀ
Ad Position 24