ਖੇਡਾਂ ਵਤਨ ਪੰਜਾਬ ਦੀਆਂ 2026-27 ’ਚ ਪੈਨੇਸੀਆ ਸਕੂਲ ਦੇ ਨੈੱਟਬਾਲ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ’ਖੇਡਾਂ ਵਤਨ ਪੰਜਾਬ ਦੀਆਂ’ ਵਿਚ ਨੈੱਟਬਾਲ ਖੇਡ ਮੁਕਾਬਲਿਆਂ ਵਿਚ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜਲਾਲਾਬਾਦ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਲੜਕਿਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-21 ਵਰਗਾਂ ਵਿਚ ਗੋਲਡ ਮੈਡਲ ਜਿੱਤੇ।
ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ’ਖੇਡਾਂ ਵਤਨ ਪੰਜਾਬ ਦੀਆਂ’ ਵਿਚ ਨੈੱਟਬਾਲ ਖੇਡ ਮੁਕਾਬਲਿਆਂ ਵਿਚ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜਲਾਲਾਬਾਦ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਲੜਕਿਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-21 ਵਰਗਾਂ ਵਿਚ ਗੋਲਡ ਮੈਡਲ ਜਿੱਤੇ। ਲੜਕੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਅਤੇ ਅੰਡਰ-21 ਵਿਚ ਗੋਲਡ ਮੈਡਲ, ਜਦਕਿ ਅੰਡਰ-17 ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ 19 ਲੜਕਿਆਂ ਅਤੇ 15 ਲੜਕੀਆਂ ਸਮੇਤ ਕੁੱਲ 34 ਖਿਡਾਰੀਆਂ ਦੀ ਚੋਣ ਸਟੇਟ ਲੈਵਲ ਲਈ ਹੋਈ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਨੇ ਨੈੱਟਬਾਲ ਵਿਚ ਆਪਣੇ ਝੰਡੇ ਗੱਡੇ ਹਨ। ਸਕੂਲ ਦੇ ਅੰਡਰ-14 ਲੜਕਿਆਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਵਿਚ ਦਿਲਜੋਤ ਸਿੰਘ, ਦਿਲਸ਼ਾਨ, ਹਰਸ਼, ਗੁਰਕੀਰਤ ਸਿੰਘ, ਮਨਰਾਜ ਸਿੰਘ, ਪ੍ਰਿਆਂਸ਼ੂ, ਦੇਵਾਂਸ਼, ਸਹਿਜਮੀਤ ਅਤੇ ਆਰਿਅਨ ਸ਼ਾਮਲ ਹਨ। ਅੰਡਰ-17 ਲੜਕਿਆਂ ਵਿਚ ਮਨਪ੍ਰੀਤ ਸਿੰਘ, ਅਵਿਸ਼ ਕੰਬੋਜ, ਹਰਨੂਰ ਸਿੰਘ, ਅਮਨ, ਰਾਜਨ ਕੰਬੋਜ, ਕਿਰਤ ਅਤੇ ਹਰਜਿੰਦਰ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ। ਅੰਡਰ-21 ਲੜਕਿਆਂ ਵਿਚ ਏਕਮ, ਅਮਨਦੀਪ, ਨਵਜੋਤ ਸਿੰਘ, ਜਸਕਰਨ ਸਿੰਘ, ਮਨਿੰਦਰ ਸਿੰਘ, ਸਾਹਿਬਪ੍ਰੀਤ ਸਿੰਘ ਅਤੇ ਅਰਮਾਨ ਨੇ ਗੋਲਡ ਮੈਡਲ ਜਿੱਤਿਆ। ਅੰਡਰ-14 ਲੜਕੀਆਂ ਵਿਚ ਗੋਲਡ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਵਿਚ ਗੁਰਨੂਰ ਕੌਰ, ਜੈਸਤਾ, ਰਿਧਮ, ਗੈਵੀਜੋਤ ਕੌਰ, ਸੁਖਮਨ ਕੌਰ, ਰਵਨੀਤ, ਰਸ਼ਮੀਤ, ਗੁਰਨੂਰ, ਅਸੀਸ ਕੌਰ, ਪ੍ਰਤੀਕਸ਼ਾ ਅਤੇ ਸਾਇਰਾ ਸ਼ਾਮਲ ਹਨ। ਅੰਡਰ-17 ਲੜਕੀਆਂ ਵਿਚ ਗੁਰਨੂਰ ਕੰਬੋਜ, ਅਵੀ ਕੰਬੋਜ, ਪ੍ਰਾਚੀ, ਅਵਰੀਤ, ਹਰਮਨ, ਅਨੂਪ ਬਜਾਜ, ਪ੍ਰਿਯੰਕਾ, ਪ੍ਰਭਨੂਰ ਅਤੇ ਗੁਰਵਿੰਦਰ ਕੌਰ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ। ਅੰਡਰ-21 ਲੜਕੀਆਂ ਵਿਚ ਗੋਲਡ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਵਿਚ ਰਮਨਦੀਪ ਕੌਰ, ਖੁਸ਼ਲੀਨ ਕੌਰ, ਜ਼ੀਨਾ, ਹਰਸਿਮਰਨ ਕੌਰ, ਸੁਖਜੀਤ ਕੌਰ, ਯੋਨਮ ਸੰਧੂ ਅਤੇ ਗੁਰਸਿਮਰਨ ਕੌਰ ਸ਼ਾਮਲ ਹਨ। ਸਕੂਲ ਪ੍ਰਿੰਸੀਪਲ ਰਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਵਲ਼ੋਂ ਸਾਰੇ ਖਿਡਾਰੀਆਂ ਅਤੇ ਕੋਚ ਅੰਕੁਸ਼ ਹਾਂਡਾ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਹਾਰਦਿਕ ਵਧਾਈ ਦਿੱਤੀ ਗਈ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਵਲ਼ੋਂ ਪੜਾਈ ਦੇ ਨਾਲ ਖੇਡਾਂ ਵੱਲ ਵੀ ਪੂਰਾ ਜ਼ੋਰ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਇਸ ਸਫਲਤਾ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਪੈਨੇਸੀਆ ਸਕੂਲ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।