ਬਾਬਾ ਬਕਾਲਾ ਸਾਹਿਬ, 31 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਦੀ ਸਿਰਮੌਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨਾਲ ਜੁੜੀ ਮਾਝੇ ਦੀ ਚਰਚਿੱਤ ਸਾਹਿਤਕ ਸੰਸਥਾ ਲੇਖਕ ਅਦਾਕਾਰ ਕਲਾ ਮੰਚ ਵਲੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਕਵੀ ਦਰਬਾਰ ਸੁਲੱਖਣ ਸਿੰਘ ਦੇਲਾਂਵਾਲ ਦੇ ਗ੍ਰਹਿ ਵਿਖੇ ਕਰਵਾਇਆ ਗਿਆ | ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਉੱਘੇ ਢਾਡੀ ਬੀਬੀ ਬਲਜੀਤ ਕੌਰ ਉੱਪਲ, ਗਾਇਕ ਲਖਵਿੰਦਰ ਸਿੰਘ ਉੱਪਲ, ਸੁਬੇਗ ਸਿੰਘ ਮੀਆਂ ਵਿੰਡ, ਕੋਚ ਸਤਨਾਮ ਸਿੰਘ ਉੱਪਲ. ਸਰਪੰਚ ਗੁਰਪ੍ਰੀਤ ਸਿੰਘ ਉੱਪਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਗਾਇਕ ਲਖਵਿੰਦਰ ਸਿੰਘ ਉੱਪਲ, ਸੁਬੇਗ ਸਿੰਘ ਮੀਆਂ ਵਿੰਡ, ਕਵੀ ਅਜੈਬ ਸਿੰਘ ਬੋਦੇਵਾਲ, ਸੁਲੱਖਣ ਸਿੰਘ ਦੇਲਾਵਾਲ, ਸਕੱਤਰ ਸਿੰਘ ਪੁਰੇਵਾਲ, ਬਾਬਾ ਸੁਖਦੇਵ ਸਿੰਘ ਬੋਦੇਵਾਲ, ਬਲਜੀਤ ਕੌਰ ਉੱਪਲ, ਰਮਨਦੀਪ ਕੌਰ ਦਿਉਲ, ਸਰਬਜੀਤ ਕੌਰ, ਕਲਵਿੰਦਰ ਕੌਰ, ਸਿਮਰਨਜੀਤ ਸਿੰਘ, ਅਰਮਾਨ ਜੋਤ ਸਿੰਘ ਦਿਉਲ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ |