ਜੈਂਤੀਪੁਰ/ਟਾਹਲੀ ਸਾਹਿਬ, 1 ਜਨਵਰੀ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਬੀਤੇ ਕੱਲ ਹਲਕਾ ਮਜੀਠਾ ਦੇ ਪਿੰਡ ਜੈਂਤੀਪੁਰ ਵਿਖੇ ਮਾਮਲਾ ਉਸ ਵੇਲੇ ਤਣਾਅ ਪੂਰਨ ਬਣ ਗਿਆ ਸੀ ਜਦੋਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵਲੋਂ ਬਿਜਲੀ ਚੋਰੀ ਨੂੰ ਲੈ ਕੇ ਪਿੰਡ 'ਚ ਛਾਪੇਮਾਰੀ ਕੀਤੀ ਗਈ ਜਿਸ ਦੇ ਵਿਰੋਧ ਦੇ ਵਿਚ ਪਿੰਡ ਵਾਸੀਆਂ 'ਤੇ ਹੁੰਦੀ ਧੱਕੇਸ਼ਾਹੀ ਨੂੰ ਵੇਖਦਿਆਂ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰੀਆ ਨੇ ਅੰਮਿ੍ਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਕੇ ਬਿਜਲੀ ਬੋਰਡ ਅਧਿਕਾਰੀਆਂ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਸਾਥ ਦਿੱਤਾ ਕਿਉਂਕਿ ਕਈ ਕਰਮਚਾਰੀਆਂ ਤੇ ਲੋਕਾਂ ਨੇ ਦੋਸ਼ ਲਗਾਏ ਸਨ ਉਹ ਬਿਨਾਂ ਆਵਾਜ਼ ਦਿੱਤੇ ਕੰਧਾਂ ਟੱਪ ਕੇ ਗ਼ਰੀਬ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਏ ਸਨ ਅਤੇ ਔਰਤਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ | ਉਸ ਦੀ ਆੜ ਵਿਚ ਅੱਜ ਦੇਰ ਸ਼ਾਮ ਸਵ. ਰਾਜਿੰਦਰ ਕੁਮਾਰ ਜੈਂਤੀਪੁਰ ਦੇ ਸਪੁੱਤਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰੀਆ ਦੇ ਘਰ ਥਾਣਾ ਕੱਥੂਨੰਗਲ ਤੇ ਆਸ ਪਾਸ ਦੇ ਕਈ ਥਾਣਿਆਂ ਦੀ ਭਾਰੀ ਫੋਰਸ 300 ਸੋ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਰੇਡ ਕਰ ਦਿੱਤੀ ਤੇ ਕੁਝ ਦੇਰ ਬਾਅਦ ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ ਅਤੇ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਦੀਪੂ ਜੈਂਤੀਪੁਰੀਆ ਦੇ ਘਰ ਅੱਗੇ ਪੁਲਿਸ ਦੀ ਹਾਜ਼ਰੀ 'ਚ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ ਅਤੇ ਆਪ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ | ਜਦੋਂ ਇਸ ਮਾਮਲੇ ਸੰਬੰਧੀ ਡੀ.ਐੱਸ.ਪੀ ਧਰਮਿੰਦਰ ਕਲਿਆਣ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਮਨਦੀਪ ਕੁਮਾਰ ਦੀਪੂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪਰ ਕੋਈ ਕਾਮਯਾਬੀ ਨਹੀਂ ਮਿਲੀ ਜਦ ਉਨ੍ਹਾਂ ਨੂੰ ਕੀਤੀ ਗਈ ਰੇਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਫੋਨ ਕੱਟ ਦਿੱਤਾ ਗਿਆ | ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤੇ ਹੁਣ ਇਹ ਸਾਡੇ ਘਰਾਂ 'ਚ ਰੇਡਾਂ ਕਰਵਾਂ ਰਹੇ ਹਨ ਜਦ ਕਿ ਨੇੜਲੇ ਪਿੰਡਾਂ 'ਚ ਸ਼ਰੇਆਮ ਸਮੈਕ ਵਿਕ ਰਹੀ ਹੈ ਉਨ੍ਹਾਂ ਉਪਰ ਕੋਈ ਰੇਡ ਨਹੀਂ ਕਰ ਰਹੀ | ਉਨ੍ਹਾਂ ਪਾਸੋਂ ਪੈਸੇ ਵਸੂਲ ਰਹੀ ਆ ਅਗਰ ਸਾਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਨੈਸ਼ਨਲ ਹਾਈਵੇਅ ਜਾਮ ਕਰਨਾ ਪਵੇਗਾ ਜਿਸ ਦੀ ਜ਼ੁੰਮੇਵਾਰੀ ਡੀ. ਸੀ. ਅੰਮਿ੍ਤਸਰ ਦੀ ਹੋਵੇਗੀ |