ਅਟਾਰੀ, 1 ਜਨਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਡਿਪਟੀ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਪੰਜਾਬ ਨੇ ਪਰਿਵਾਰਿਕ ਮੈਂਬਰਾਂ ਸਮੇਤ ਆਨੰਦ ਮਾਣਿਆ | ਅਟਾਰੀ ਸਰਹੱਦ ਪਹੁੰਚਣ 'ਤੇ ਪ੍ਰੋਫੈਸਰ ਰਾਮ ਸਰੂਪ ਵਲੋਂ ਡਿਪਟੀ ਡਾਇਰੈਕਟਰ ਰਾਜੀਵ ਸੈਣੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਅਟਾਰੀ ਸਰਹੱਦ 'ਤੇ ਸਥਿਤ ਬੀ.ਐਸ.ਐਫ. ਦਾ ਅਜਾਇਬ ਘਰ ਦੇਖਣ ਉਪਰੰਤ ਝੰਡੇ ਦੀ ਰਸਮ ਦਾ ਆਨੰਦ ਮਾਣਿਆ ਅਤੇ ਪਰੇਡ ਕਰ ਰਹੇ ਜਵਾਨਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ | ਰਾਜੀਵ ਸੈਣੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲੀ ਵਾਰ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਦਾ ਆਨੰਦ ਮਾਨਣ ਆਏ ਹਨ | ਉਨ੍ਹਾਂ ਨੇ ਬਾਰਡਰ ਪਿੱਲਰ ਨੰਬਰ 102 ਦੇਖਿਆ ਅਤੇ ਸਰਹੱਦ 'ਤੇ ਸਥਿਤ ਮੇਨ ਗੇਟ 'ਤੇ ਯਾਦਗਾਰੀ ਤਸਵੀਰਾਂ ਕਰਵਾਈਆਂ | ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਪਰਿਵਾਰਿਕ ਮੈਂਬਰ ਮੌਜੂਦ ਸਨ |