23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਰੈਵੀਨਿਊ ਪਟਵਾਰ ਯੂਨੀਅਨ ਬਾਬਾ ਬਕਾਲਾ ਵਲੋਂ ਨਵੇਂ ਸਾਲ ਨੂੰ ਸਮਰਪਿਤ ਖੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 02-01-2026
ਬਾਬਾ ਬਕਾਲਾ ਸਾਹਿਬ, 1 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦੀ ਰੈਵੀਨਿਊ ਪਟਵਾਰ ਯੂਨੀਅਨ, ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਅੰਗਰੇਜ ਸਿੰਘ ਦੇਵੀਦਾਸਪੁਰਾ ਦੀ ਪ੍ਰਧਾਨਗੀ ਹੇਠ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੇ ਸ਼ੁੱਭ ਅਵਸਰ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸ: ਅਮਨਪ੍ਰੀਤ ਸਿੰਘ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ, ਤਹਿਸੀਲਦਾਰ ਰੌਬਿਨਜੀਤ ਕੌਰ, ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਅਤੇ ਰਛਪਾਲ ਸਿੰਘ ਜਲਾਲ ਉਸਮਾ ਸਾਬਕਾ ਪ੍ਰਧਾਨ ਨੇ ਸ਼ਿਰਕਤ ਕੀਤੀ | ਇਸ ਦੌਰਾਨ ਪਟਵਾਰ ਯੂਨੀਅਨ ਵਲੋਂ ਅੱਜ ਦੇ ਦਿਹਾੜੇ ਤੇ ਥੈਲੇਸਮੀਮੀਆਂ ਬਿਮਾਰੀ ਤੋਂ ਪੀੜਤ ਬੱਚਿਆਂ ਲਈ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਵੀ ਤਹਿਸੀਲ ਕੰਪਲੈਕਸ ਵਿਖੇ ਲਾਇਆ ਗਿਆ, ਖੂਨ ਦਾਨ ਕੈਂਪ 'ਚ ਪਟਵਾਰੀ ਸਾਥੀਆਂ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਲਗਭਗ 70 ਯੂਨਿਟ ਖੂਨ ਦਾਨ ਕੀਤਾ | ਇਸ ਮੌਕੇ ਪ੍ਰਧਾਨ ਅੰਗਰੇਜ ਸਿੰਘ ਦੇਵੀਦਾਸਪੁਰਾ, ਜਨਰਲ ਸਕੱਤਰ ਗੁਰਦੇਵ ਸਿੰਘ ਬੁੱਟਰ, ਸਾ: ਪ੍ਰਧਾਨ ਰਛਪਾਲ ਸਿੰਘ ਜਲਾਲ ਉਸਮਾ, ਕੁਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਰਾਜ ਕਾਨੂੰਗੋ, ਸਰਬਜੀਤ ਸਿੰਘ ਕਾਨੂੰਨਗੋ, ਸਤਨਾਮ ਸਿੰਘ ਕਾਨੂੰਨਗੋ, ਸੁਖਚੈਨ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ, ਜਸਕੀਰਤ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਗੌਰਵ ਸਿੰਘ, ਕਿਰਨਦੀਪ ਕੌਰ, ਸਬਪ੍ਰੀਤ ਕੌਰ, ਮਨਦੀਪ ਸਿੰਘ ਬਠਿੰਡਾ, ਗੌਰਵ ਸਿੰਘ ਬਿਆਸ, ਗੁਰਮੇਜ ਸਿੰਘ, ਸੁਰਿੰਦਰ ਸਿੰਘ, ਹਰਪ੍ਰਤਾਪ ਸਿੰਘ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਸਤਪਾਲ ਸਿੰਘ (ਸਾਰੇ ਪਟਵਾਰੀ), ਜਗਰੂਪ ਸਿੰਘ, ਭੁਪਿੰਦਰ ਸਿੰਘ, ਕਰਨਬੀਰ ਸਿੰਘ, ਮੁਖਵਿੰਦਰ ਸਿੰਘ, ਸੁਖਨੰਦਨ ਕੌਰ, ਕੰਵਲਜੀਤ ਕੌਰ. ਹਰਜਿੰਦਰ ਕੌਰ (ਸਾਰੇ ਕਲਰਕ) ਅਤੇ ਸਾਰੇ ਹੀ ਡਾਟਾ ਐਂਟਰੀ ਓਪਰੇਟਰ, ਸਾਰੇ ਦਰਜਾ ਚਾਰ ਕਰਮਚਾਰੀ ਹਾਜ਼ਰ ਸਨ | ਇਸ ਤੋਂ ਇਲਾਵਾ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਗੁਰਮੇਜ ਸਿੰਘ ਸਰਪੰਚ ਉਦੋਨੰਗਲ, ਜੋਬਨਜੀਤ ਸਿੰਘ, ਕੁਲਤਾਰ ਸਿੰਘ (ਆਰ.ਕੇ. ਨਿਊਟਰੇਸ਼ਨ), ਹਰਜਿੰਦਰ ਰਾਜਾ, ਲਾਲੀ ਫੋਟੋ ਸਟੂਡੀਓ, ਮਹਿਤਾ ਰਾਜੂ, ਠੇਕੇਦਾਰ ਜੋਗਿੰਦਰ ਸਿੰਘ ਜੈਜੀ ਜਲਾਲ, ਲਵਲੀਨ ਸਿੰਘ ਸੁਪਰਵਾਈਜਰ, ਰਾਜੂ ਦਾਊਦ, ਲਾਲੀ ਭਲਾਈਪੁਰ, ਰੁਪਿੰਦਰ ਕੌਰ ਬੁੱਟਰ ਸਾ: ਸਰਪੰਚ, ਹਰਬਲ ਲਾਈਫ ਦੀ ਪੂਰੀ ਟੀਮ, ਵਸੀਕਾ ਨਵੀਸ ਯੂਨੀਅਨ ਆਦਿ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਮੌਕੇ ਕਈ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਅਗਲੀ ਖ਼ਬਰ ਨਵਾਂ ਸਾਲ 2026 ਸਮੁੱਚੀ ਦੁਨੀਆ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ-ਐਡਵੋਕੇਟ ਪ੍ਰਧਾਨ ਜਸਪ੍ਰੀਤ ਸਿੰਘ ਬਾਠ
Ad Position 24