08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਾਲਜ ਵਿਦਿਆਰਥਣਾਂ ਦੀ ਇਨਫੋਸਿਸ ਇਨ ਕੈਂਪਸ ਰਿਕਰੂਟਮੈਂਟ ਡਰਾਇਵ ਅਧੀਨ ਚੋਣ <br/>

Ad Position 21
No active advertisement
ਅਜੀਤ ਡੈਸਕ 04-01-2026
ਅੰਮਿ੍ਤਸਰ, 3 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਦੀਆਂ ਤਿੰਨ ਵਿਦਿਆਰਥਣਾਂ ਦੀ ਆਈ. ਟੀ. ਦੇ ਖੇਤਰ ਵਿਚ ਇਕ ਵਿਸ਼ਵ ਪੱਧਰ 'ਤੇ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀ, ਇਨਫੋਸਿਸ ਦੁਆਰਾ ਹੋਈ ਚੋਣ 'ਤੇ ਕਾਲਜ ਮਾਣ ਮਹਿਸੂਸ ਕਰਦਾ ਹੈ | ਭਰਤੀ ਪ੍ਰਕਿਰਿਆ ਵਿਚ ਇਕ ਅÏਨਲਾਈਨ ਐਪਟੀਟਿਊਡ ਟੈਸਟ ਸ਼ਾਮਲ ਸੀ ਜਿਸ ਵਿਚ ਬੀ. ਸੀ. ਏ. ਦੀਆਂ 17 ਵਿਦਿਆਰਥਣਾਂ ਨੇ ਭਾਗ ਲਿਆ | ਟੈਸਟ ਵਿਚ ਉਮੀਦਵਾਰਾਂ ਦਾ ਲਾਜ਼ੀਕਲ ਰੀਜਨਿਗ, ਨੁਮੈਰੀਕਲ ਅਬਿਲਟੀ ਐਨਾਲੀਟਿਕਲ ਸਕਿੱਲ ਅਤੇ ਸੰਚਾਰ ਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ | ਇਸ ਦੌਰਾਨ ਚੁਣੇ ਗਏ ਭਾਗੀਦਾਰ ਤਕਨੀਕੀ ਅਤੇ ਐੱਚ ਆਰ ਇੰਟਰਵਿਊ ਲਈ ਹਾਜ਼ਰ ਹੋਏ, ਜਿੱਥੇ ਉਨ੍ਹਾਂ ਨੇ ਆਪਣੇ ਵਿਸ਼ਾ ਗਿਆਨ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ | ਪ੍ਰਭਾਵਸ਼ਾਲੀ ਪ੍ਰਦਰਸ਼ਨ ਕਾਰਨ 3 ਵਿਦਿਆਰਥਣਾਂ ਸ਼ੈਫਾਲੀ ਸ਼ਰਮਾ, ਬੀ. ਸੀ. ਏ. ਸਮੈਸਟਰ ਪੰਜਵਾਂ, ਦਿਸ਼ਾ ਮਹਾਜਨ, ਬੀ. ਸੀ. ਏ. ਸਮੈਸਟਰ ਪੰਜਵਾਂ ਅਤੇ ਨਵਪ੍ਰੀਤ ਕੌਰ, ਬੀ. ਸੀ. ਏ. ਸਮੈਸਟਰ ਪੰਜਵਾਂ ਦੀ ਚੋਣ 2,22,000 ਰੁਪਏ ਦੇ ਸਾਲਾਨਾ ਪੈਕੇਜ ਨਾਲ ਸਿਸਟਮ ਐਸੋਸੀਏਟ ਦੇ ਅਹੁਦੇ ਲਈ ਹੋਈ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪਲੇਸਮੈਂਟ ਸੈੱਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਨਫੋਸਿਸ ਵਿਖੇ ਸਾਡੀਆਂ ਵਿਦਿਆਰਥਣਾਂ ਦੀ ਸਫਲਤਾ ਕਾਲਜ ਦੁਆਰਾ ਪ੍ਰਦਾਨ ਕੀਤੀ ਗਈ ਮਜ਼ਬੂਤ ਅਕਾਦਮਿਕ ਨੀਂਹ ਅਤੇ ਸੰਪੂਰਨ ਸਿਖਲਾਈ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਹੁਨਰਮੰਦ, ਆਤਮਵਿਸ਼ਵਾਸੀ ਅਤੇ ਉਦਯੋਗ ਦੇ ਖੇਤਰ 'ਚ ਵਿਦਿਆਰਥਣਾਂ ਦੀ ਤਿਆਰੀ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਨੇ ਇੰਟਰਨਸ਼ਿਪ ਕੀਤੀ ਮੁਕੰਮਲ <br/> ਅਗਲੀ ਖ਼ਬਰ ਖ਼ਾਲਸਾ 'ਵਰਸਿਟੀ ਦੇ ਪ੍ਰੋ-ਚਾਂਸਲਰ ਛੀਨਾ ਵਲੋਂ ਪਸ਼ੂਆਂ ਬਾਰੇ ਆਰਥਿਕ ਨੁਕਸਾਨ ਦੀ ਗਣਨਾ ਸੰਬੰਧੀ ਪਲੇਠਾ ਮੋਬਾਈਲ ਐਪ ਜਾਰ...
Ad Position 24