08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੀ. ਕੇ. ਡੀ. ਵਲੋਂ ਕਰਵਾਈ 'ਪਲੇਠੀ ਐਲੂਮਨੀ ਮੀਟ' ਦੌਰਾਨ ਸਾਬਕਾ ਵਿਦਿਆਰਥੀਆਂ ਨੇ ਯਾਦਾਂ ਕੀਤੀਆਂ ਤਾਜ਼ਾ <br/>

Ad Position 21
No active advertisement
ਅਜੀਤ ਡੈਸਕ 04-01-2026

ਅੰਮਿ੍ਤਸਰ, 3 ਜਨਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਵੱਖ-ਵੱਖ ਸਕੂਲਾਂ ਵਿਚ ਪੜ੍ਹ ਚੁੱਕੇ ਸਾਬਕਾ ਵਿਦਿਆਰਥੀਆਂ ਦੇ ਆਪਸੀ ਮੇਲ-ਮਿਲਾਪ ਅਤੇ ਵਿਦਿਆਰਥੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੇ ਉਦੇਸ਼ ਨਾਲ ਦੀਵਾਨ ਵਲੋਂ ਅੱਜ ਸ਼ਾਨਦਾਰ ਐਲੂਮਨੀ ਮੀਟ ਕਰਵਾਈ ਗਈ | ਜਿਸ ਦੌਰਾਨ ਸਾਲਾਂ ਬਾਅਦ ਮਿਲੇ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਦਿਨਾਂ, ਕਲਾਸ ਰੂਮਜ਼ ਤੋਂ ਕਾਮਯਾਬੀ ਤੱਕ ਦੇ ਸਫ਼ਰ ਸਮੇਂ ਅਤੇ ਅਧਿਆਪਕਾਂ ਦੀ ਰਹਿਨੁਮਾਈ ਅਤੇ ਦੋਸਤੀ ਦੀਆਂ ਪੁਰਾਣੀਆਂ ਸਾਂਝਾਂ ਨੂੰ ਤਾਜ਼ਾ ਕਰਕੇ ਪਲਾਂ ਨੂੰ ਭਾਵੁਕ ਬਣਾ ਦਿੱਤਾ | ਸਮਾਗਮ ਦੀ ਸ਼ੁਰੂਆਤ ਸ਼ਬਦ ਨਾਲ ਕਰਨ ਉਪਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਵਲੋਂ ਸੁਆਗਤੀ ਨਿ੍ਤ ਪੇਸ਼ ਕੀਤਾ ਗਿਆ | ਇਸ ਮੌਕੇ ਦੀਵਾਨ ਦੇ ਪ੍ਰਧਾਨ ਤੇ ਵਿਧਾ ੲਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਏ ਹੋਏ ਸਾਬਕਾ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀ ਕਿਸੇ ਵੀ ਸਕੂਲ ਅਤੇ ਸੰਸਥਾ ਦੀ ਅਸਲੀ ਪਛਾਣ ਤੇ ਪੂੰਜੀ ਹੁੰਦੇ ਹਨ | ਉਨ੍ਹਾਂ ਨੇ ਕਿਹਾ ਕਿ ਦੀਵਾਨ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਉਨ੍ਹਾਂ ਨੂੰ ਇਨਸਾਨੀਅਤ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਨੈਤਿਕ ਗੁਣ ਵੀ ਸਿਖਾਏ ਜਾਂਦੇ ਹਨ | ਇਸ ਮੌਕੇ ਦੀਵਾਨ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਐਲੂਮਨੀ ਵਿਦਿਆਰਥੀਆਂ ਨੇ ਆਪਸੀ ਸਹਿਮਤੀ ਨਾਲ ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਦਾ ਐਲਾਨ ਕਰਦਿਆਂ ਭਰੋਸਾ ਜਤਾਇਆ ਕਿ ਇਸ ਐਸੋਸੀਏਸ਼ਨ ਦੇ ਤਹਿਤ ਉਹ ਸਵੈ-ਇੱਛਾ ਨਾਲ ਆਪਣੀ ਸਮਰੱਥਾ ਮੁਤਾਬਿਕ ਵਿੱਤੀ ਯੋਗਦਾਨ ਦੇਣਗੇ ਤਾਂ ਜੋ ਸੀ.ਕੇ.ਡੀ. ਸਕੂਲਾਂ ਵਿਚ ਪੜ੍ਹ ਰਹੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਯੂਨੀਫਾਰਮ, ਫੀਸਾਂ ਵਿਚ ਸਹਾਇਤਾ ਦੇ ਨਾਲ-ਨਾਲ ਉੱਚ ਅਹੁਦਿਆਂ ਦੇ ਕੰਪੀਟਿਸ਼ਨ ਪ੍ਰੀਖਿਆਵਾਂ ਦੀ ਤਿਆਰੀ ਦੇ ਖ਼ਰਚੇ ਅਤੇ ਹੋਰ ਜ਼ਰੂਰੀ ਸਿੱਖਿਆ ਸਹੂਲਤਾਂ ਵਿਚ ਮਦਦ ਦਿੱਤੀ ਜਾ ਸਕੇ | ਇਸ ਮੌਕੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ ਵਿਖੇ ਸਾਲ 1967 ਵਿਚ ਪਹਿਲਾ ਦਾਖਲਾ ਲੈਣ ਵਾਲੇ ਜਸਵਿੰਦਰ ਸਿੰਘ (ਰਿਟਾ: ਪਿ੍ੰਸੀਪਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ) ਅਤੇ ਦੀਵਾਨ ਸਕੂਲਾਂ ਵਿਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਚੁੱਕੇ ਰਿਟਾਇਰਡ ਅਧਿਆਪਕਾਂ ਨੂੰ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਢੋਲ ਦੀ ਥਾਪ 'ਤੇ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ | ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਦੀਵਾਨ ਮੈਂਬਰ ਸਰਜੋਤ ਸਿੰਘ ਸਾਹਨੀ, ਏ.ਪੀ.ਐੱਸ.ਮਾਨ, ਰਬਿੰਦਰਬੀਰ ਸਿੰਘ ਭੱਲਾ, ਡਾ. ਆਤਮਜੀਤ ਸਿੰਘ ਬਸਰਾ, ਐਲੂਮਨੀ ਵਿਚ ਸ਼ਾਮਲ ਪ੍ਰਭਜੋਤ ਸਿੰਘ ਸੇਠੀ, ਅਮਰਦੀਪ ਸਿੰਘ ਰਾਜੇਵਾਲ, ਡਾ: ਧਰਮਵੀਰ ਸਿੰਘ ਤੇ ਐਡਵੋਕੇਟ ਹਰਜੀਤ ਸਿੰਘ ਬੇਦੀ ਸਮੇਤ ਸੀ.ਕੇ.ਡੀ. ਸਕੂਲਾਂ ਦੇ ਐਲੂਮਨੀ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦੇ ਹੋਏ ਵਿਅਕਤੀ ਦੀ ਵੀਡਿਓ ਵਾਇਰਲ ਅਗਲੀ ਖ਼ਬਰ ਸੰਸਦ ਹਮਲੇ ਦੌਰਾਨ ਸਰਹੱਦ 'ਤੇ ਸ਼ਹੀਦ ਹੋਏ ਫੌਜੀ ਤੇ ਸਥਾਨਕ ਲੋਕਾਂ ਦੀ ਯਾਦ 'ਚ ਸਮਾਗਮ ਭਲਕੇ <br/>
Ad Position 24