ਮਾਨਾਂਵਾਲਾ/ਜੰਡਿਆਲਾ ਗੁਰੂ, 3 ਜਨਵਰੀ (ਗੁਰਦੀਪ ਸਿੰਘ ਨਾਗੀ, ਪਰਮਿੰਦਰ ਸਿੰਘ ਜੋਸਨ)-ਅੱਜ ਤੜਕਸਾਰ ਅੰਮਿ੍ਤਸਰ-ਜਲੰਧਰ ਜੀ.ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਸਕਾਰਪੀਓ ਸਵਾਰ ਹਾਈ-ਫਾਈ ਲੁਟੇਰਿਆਂ ਨੇ ਨਵ ਭਾਰਤ ਗੁੱਡਸ ਕੈਰੀਅਰ, ਅੰਮਿ੍ਤਸਰ ਦੇ ਇਕ ਟਰੱਕ ਨੂੰ ਘੇਰ ਕੇ ਲੁੱਟਿਆ ਤੇ ਡਰਾਈਵਰ ਨੂੰ ਸੱਟਾਂ ਲਾ ਕੇ ਫਰਾਰ ਹੋ ਗਏ¢ ਟਰੱਕ (ਨੰਬਰ: ਪੀ.ਬੀ. 13 ਡਬਲਿਓ 9245) ਡਰਾਈਵਰ ਦਲਜੀਤ ਸਿੰਘ ਪੁੱਤਰ ਧੀਰ ਸਿੰਘ ਵਾਸੀ ਸੁਲਤਾਨਵਿੰਡ ਨੇ ਦੱਸਿਆ ਕਿ ਉਹ ਅੱਜ ਸਵੇਰੇ ਅੰਮਿ੍ਤਸਰ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਸੀ ਕਿ ਜਦੋਂ ਉਹ 6 ਵਜੇ ਦੇ ਕਰੀਬ ਮਾਨਾਂਵਾਲਾ ਦਾ ਪੁੱਲ ਉੱਤਰ ਕੇ ਅੱਡਾ ਮਾਨਾਂਵਾਲਾ ਲੰਘ ਰਿਹਾ ਸੀ ਕਿ ਇਕ ਕਾਲੇ ਰੰਗ ਦੀ ਸਕਾਰਪੀਓ ਸਵਾਰਾਂ ਨੇ ਮੇਰੇ ਟਰੱਕ ਅੱਗੇ ਸਕਾਰਪੀਓ ਖੜ੍ਹੀ ਕਰ ਦਿੱਤੀ ਅਤੇ ਉਸ ਵਿਚੋਂ ਚਾਰ ਲੁਟੇਰੇ ਨਿਕਲੇ, ਜਿਨ੍ਹਾਂ ਵਿਚੋਂ ਦੋ ਨੇ ਮੈਨੂੰ ਫੜ ਲਿਆ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਸਿਰ ਵਿਚ ਕੜ੍ਹੇ ਨਾਲ ਵਾਰ ਕਰਕੇ ਮੈਨੂੰ ਸੱਟਾਂ ਲਾ ਦਿੱਤੀਆਂ ਜਦੋਂਕਿ ਬਾਕੀ ਦੋ ਲੁਟੇਰਿਆਂ ਨੇ ਟਰੱਕ ਦੀ ਤਰਪਾਲ ਪਾੜ ਕੇ ਕੱਪੜੇ ਦੀ ਇਕ ਵੱਡੀ ਗੰਢ, ਜਿਸਦੀ ਕੀਮਤ ਇਕ ਲੱਖ ਰੁਪਏ ਦੇ ਕਰੀਬ ਹੈ, ਚੋਰੀ ਕਰ ਲਈ ਤੇ ਸਕਾਰਪੀਓ ਵਿਚ ਰੱਖ ਕੇ ਫਰਾਰ ਹੋ ਗਏ¢ ਡਰਾਈਵਰ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਸਕਾਰਪੀਓ ਦਾ ਪੂਰਾ ਨੰਬਰ ਨਹੀਂ ਪੜ੍ਹ ਸਕਿਆ ਪਰ ਸਕਾਰਪਿਓ ਦਾ ਪਹਿਲਾ ਨੰਬਰ: ਪੀ.ਬੀ. 08 ਹੈ ¢ ਇਸ ਮੌਕੇ ਪਹੁੰਚੇ ਨਵ ਭਾਰਤ ਗੁੱਡਸ ਕੈਰੀਅਰ, ਅੰਮਿ੍ਤਸਰ ਦੇ ਇੰਚਾਰਜ ਵਿਪਨ ਕੁਮਾਰ ਨੇ ਦੱਸਿਆ ਕਿ ਅੰਮਿ੍ਤਸਰ ਤੋਂ ਮਾਲ ਲੈ ਕੇ ਨਿਕਲਦੇ ਸਾਡੇ ਟਰੱਕ ਡਰਾਇਵਰਾਂ ਨਾਲ ਅਕਸਰ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਵਲੋਂ ਕਥਿਤ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਜਨ ਭਾਰਤ ਟਰਾਂਸਪੋਰਟ ਓਪਰੇਟਰਸ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਰੋਸ ਵਜੋਂ ਨਵ ਭਾਰਤ ਗੁੱਡਸ ਕੈਰੀਅਰ, ਅੰਮਿ੍ਤਸਰ ਦੇ ਡਰਾਇਵਰਾਂ ਸਮੇਤ ਹੋਰਨਾਂ ਟਰਾਂਸਪੋਰਟਰਾਂ ਨਾਲ ਸਬੰਧਿਤ ਡਰਾਇਵਰਾਂ ਨੇ ਆਪਣੇ ਟਰੱਕ ਟੋਲ ਪਲਾਜ਼ਾ 'ਤੇ ਧਰਨਾ ਲਾ ਦਿੱਤਾ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਚੌਂਕੀ ਦੋਬੁਰਜੀ ਤੋਂ ਪੁਲਿਸ ਮੁਲਾਜ਼ਮਾਂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਾ ਲਿਆ | ਜਨ ਭਾਰਤ ਟਰਾਂਸਪੋਰਟ ਓਪਰੇਟਰਸ ਦੇ ਨੁੰਮਾਇਦਿਆਂ ਨੇ ਇਸ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਵਾਪਰੀ ਇਹ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਸਾਡੇ ਵੱਖ-ਵੱਖ ਟਰੱਕਾਂ ਨੂੰ ਘੇਰ ਕੇ ਲੁੱਟਾਂ-ਖੋਹਾਂ ਕਰਨ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੱੁਕੀਆਂ ਹਨ ਪਰ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ |
ਉਹ ਟਰੱਕ ਜਿਸ 'ਚੋਂ ਲੁਟੇਰੇ ਕੱਪੜੇ ਦੀ ਗੰਢ ਲੁੱਟ ਕੇ ਲੈ ਗਏ | (ਸੱਜੇ) ਮਾਨਾਂਵਾਲਾ ਵਿਖੇ ਹੋਈ ਲੁੱਟ-ਖੋਹ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨਵ ਭਾਰਤ ਗੁੱਡਸ ਕੈਰੀਅਰ, ਅੰਮਿ੍ਤਸਰ ਦੇ ਇੰਚਾਰਜ ਵਿਪਨ ਕੁਮਾਰ ਤੇ ਉਨਾਂ ਦੇ ਸਾਥੀ | ਤਸਵੀਰ : ਗੁਰਦੀਪ ਸਿੰਘ ਨਾਗੀ
ਸਕਾਰਪੀਓ ਸਵਾਰ ਹਾਈ-ਫਾਈ ਲੁਟੇਰਿਆਂ ਨੇ ਟਰੱਕ ਨੂੰ ਘੇਰ ਕੇ ਲੁੱਟਿਆ, ਡਰਾਈਵਰ ਦੀ ਕੀਤੀ ਕੁੱਟਮਾਰ
ਅਜੀਤ ਡੈਸਕ
04-01-2026