08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਿਊ ਅੰਮਿ੍ਤਸਰ ਤੇ ਪਿੰਡ ਸੁਲਤਾਨਵਿੰਡ ਵਿਖੇ ਵੱਡੀ ਗਿਣਤੀ ਖੁੱਲ੍ਹ ਰਹੀਆਂ ਜੰਕ ਫੂਡ ਦੀਆਂ ਰੇਹੜੀਆਂ ਵੰਡ ਰਹੀਆਂ ਮੌਤ ਦੀ ਸੌਗਾਤ <br/>

Ad Position 21
No active advertisement
ਅਜੀਤ ਡੈਸਕ 04-01-2026

ਸੁਲਤਾਨਵਿੰਡ, 3 ਜਨਵਰੀ (ਗੁਰਨਾਮ ਸਿੰਘ ਬੁੱਟਰ)-ਨਿਊ ਅੰਮਿ੍ਤਸਰ, ਪਿੰਡ ਸੁਲਤਾਨਵਿੰਡ, ਕੋਟ ਮਿੱਤ ਸਿੰਘ ਅਤੇ ਆਸਪਾਸ ਦੇ ਇਲਾਕਿਆਂ ਵਿਚ ਨਿੱਤ ਦਿਨ ਜੰਕ ਫੂਡ ਦੀਆਂ ਰੇਹੜੀਆਂ ਦੀ ਆਮਦ ਨਾਲ ਡਾਕਟਰਾਂ, ਸਮਾਜਸੇਵੀ ਸੰਸਥਾਵਾਂ ਅਤੇ ਕੁਝ ਜਗਿਆਸੂ ਲੋਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ | ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਨੌਜਵਾਨ ਇੱਥੋਂ ਤੱਕ ਕੇ ਬਜ਼ੁਰਗਾਂ 'ਚ ਵੀ ਪੀਜ਼ਾ, ਬਰਗਰ, ਮੋਮੋਜ਼, ਫਰੈਂਚ ਫਰਾਈਜ਼ ਆਦਿ ਜੰਕ ਫੂਡ ਖਾਣ ਦੀ ਆਦਤ ਬਹੁਤ ਵਧ ਗਈ ਹੈ | ਇਹ ਤਾਂ ਸਭ ਜਾਣਦੇ ਹੀ ਹਨ ਕਿ ਜੰਕ ਫੂਡ ਨਾਲ ਮੋਟਾਪਾ ਵਧਦਾ ਹੈ | ਜ਼ਿਆਦਾ ਜੰਕ ਫੂਡ ਖਾਣ ਨਾਲ ਬੱਚਿਆਂ 'ਚ ਐਲਰਜੀ ਦਾ ਖ਼ਤਰਾ ਵਧ ਜਾਂਦਾ ਹੈ ਤੇ ਉਨ੍ਹਾਂ ਦੀ ਯਾਦਦਾਸ਼ਤ ਵੀ ਘਟਦੀ ਹੈ | ਜਿਨ੍ਹਾਂ ਬੱਚਿਆਂ ਦਾ ਮਾਨਸਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ, ਉਨ੍ਹਾਂ ਲਈ ਜੰਕ ਫੂਡ ਦੀ ਆਦਤ ਬਹੁਤ ਖ਼ਤਰਨਾਕ ਹੋ ਸਕਦੀ ਹੈ | ਜੰਕ ਫੂਡ ਦਾ ਬਹੁਤ ਜ਼ਿਆਦਾ ਸੇਵਨ ਨੌਜਵਾਨਾਂ ਤੇ ਬਜ਼ੁਰਗਾਂ ਦੀ ਸਿਹਤ 'ਤੇ ਨੁਕਸਾਨਦੇਹ ਪ੍ਰਭਾਵ ਪਾ ਸਕਦਾ ਹੈ | ਜੰਕ ਫੂਡ ਵਿਚ ਖੰਡ, ਟ੍ਰਾਂਸ ਫੈਟ ਅਤੇ ਸੋਡੀਅਮ ਦੀ ਉੱਚ ਮਾਤਰਾ ਮੋਟਾਪਾ, ਦਿਲ ਦੀਆਂ ਸਮੱਸਿਆਵਾਂ, ਕੋਲੈਸਟ੍ਰੋਲ ਦੇ ਪੱਧਰ ਵਿਚ ਵਾਧਾ, ਬਲੱਡ ਪ੍ਰੈਸ਼ਰ ਵਿਚ ਵਾਧਾ ਅਤੇ ਟਾਈ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ | ਅੱਜ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਥਾ ਸਿਰਲੱਥ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ (ਬਿ੍ਕਸ ਹਿਊਮਨ ਰਾਈਟਸ ਮਿਸ਼ਨ ਸੰਸਥਾ) ਦੇ ਪੰਜਾਬ ਪ੍ਰਧਾਨ ਡਾ: ਸੁਪਿੰਦਰ ਸਿੰਘ ਢਿੱਲੋਂ, ਪ੍ਰਧਾਨ ਅਰਜੁਨ ਸਿੰਘ ਚੀਮਾ ਨੇ ਕੀਤਾ | ਉਨ੍ਹਾਂ ਦੱਸਿਆ ਕਿ 99% ਰੇਹੜੀਆਂ ਤੇ ਮਿਲ ਰਿਹਾ ਜੰਕ ਫੂਡ ਅਨਹਾਈਜੈਨਿਕ ਹੈ | ਇਹ ਲੋਕ ਫੂਟ ਸੇਫਟੀ (2006 ਐਕਟ) ਦੀਆਂ ਧੱਜੀਆਂ ਉਡਾ ਰਹੇ ਹਨ | ਇਨ੍ਹਾਂ ਵਿਚੋਂ ਜ਼ਿਆਦਾਤਰ ਰੇਹੜੀ ਵਾਲਿਆਂ ਕੋਲ ਫੂਡ ਵਿਭਾਗ ਵਲੋਂ ਦਿੱਤਾ ਜਾਂਦਾ ਲਾਇਸੈਂਸ ਵੀ ਨਹੀਂ ਹੈ | ਉੱਥੇ ਕੰਮ ਕਰਦੇ ਕਰਮਚਾਰੀਆਂ ਦਾ ਕੋਈ ਮੈਡੀਕਲ ਨਹੀਂ ਹੁੰਦਾ | ਉਹ ਜੰਕ ਫੂਡ ਤਿਆਰ ਕਰਨ ਵੇਲੇ ਨਾ ਤਾਂ ਦਸਤਾਨੇ ਪਾਉਂਦੇ ਹਨ ਤੇ ਨਾ ਟੋਪੀ ਦੀ ਵਰਤੋਂ ਕਰਦੇ ਹਨ | ਜੰਕ ਫੂਡ ਤਿਆਰ ਕਰਨ ਵੇਲੇ ਮਸਾਲਿਆਂ ਦੀ ਗੁਣਵਤਾ ਤੇ ਮਿਕਦਾਰ ਦਾ ਕੋਈ ਧਿਆਨ ਨਹੀ ਰੱਖਿਆ ਜਾਂਦਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਮੀਕਲ ਪਾ ਕੇ ਬਹਿਆ ਜੰਕ ਫੂਡ ਪਰੋਸਿਆ ਜਾਂਦਾ ਹੈ | ਲੋਕ ਜੰਕ ਫੂਡ ਖਾਣ ਤੋਂ ਡਸਟਬਿਨ ਨਾ ਲੱਗਾ ਹੋਣ ਕਾਰਨ ਡਿਸਪੋਜਲ ਸਾਮਾਨ ਇਧਰ/ ਉਧਰ ਸੁੱਟ ਦਿੰਦੇ ਹਨ ਜਿਸ ਨਾਲ ਏਰੀਏ ਵਿਚ ਗੰਦਗੀ ਫੈਲਦੀ ਹੈ | ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਜ਼ਿਆਦਾਤਰ ਅਫਸਰ ਆਪਣੇ ਦਫਤਰਾਂ ਵਿਚ ਬੈਠ ਹੀਟਰ ਲਾ ਕੇ ਆਪਣੀ ਡਿਊਟੀ ਪੂਰੀ ਕਰ ਰਹੇ ਹਨ | ਕੋਈ ਵੀ ਅਫਸਰ ਜ਼ਮੀਨੀ ਪੱਧਰ 'ਤੇ ਜਾ ਕੇ ਇਨ੍ਹਾਂ ਮੌਤ ਦੇ ਸੌਦਾਗਰਾਂ ਖਿਲਾਫ ਕਾਰਵਾਈ ਨਹੀ ਕਰ ਰਿਹਾ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਸੰਬੰਧਤ ਵਿਭਾਗ ਦੇ ਅਫਸਰਾਂ ਨੂੰ ਚਾਬੀ ਭਰ ਕੇ ਇਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਤੈਨਾਤ ਕਰਕੇ ਇਨ੍ਹਾਂ ਜੰਕ ਫੂਡ ਰੇਹੜੀਆਂ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸੰਬੰਧੀ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਲਿਖਤੀ ਸ਼ਿਕਾਇਤ ਆਉਣ ਤੇ ਜਿਹੜੇ ਜੰਕ ਫੂਡ ਦੀਆਂ ਰੇਹੜੀਆਂ ਵਾਲੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਵਿਕਾਸ ਕੰਮਾਂ ਦੀ ਐੱਮ.ਬੀ. ਨਾ ਮਿਲਣ 'ਤੇ ਮੇਅਰ ਮੁੜ ਵਿਜੀਲੈਂਸ ਜਾਣ ਨੂੰ ਤਿਆਰ ਅਗਲੀ ਖ਼ਬਰ ਸਕਾਰਪੀਓ ਸਵਾਰ ਹਾਈ-ਫਾਈ ਲੁਟੇਰਿਆਂ ਨੇ ਟਰੱਕ ਨੂੰ ਘੇਰ ਕੇ ਲੁੱਟਿਆ, ਡਰਾਈਵਰ ਦੀ ਕੀਤੀ ਕੁੱਟਮਾਰ
Ad Position 24