19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਾਕਿ 'ਚ ਵਿਰੋਧੀ ਪਾਰਟੀਆਂ ਵਲੋਂ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਵਿਰੋਧੀ ਪਾਰਟੀਆਂ ਵਲੋਂ ਸਾਲ 2024 ਦੀਆਂ ਆਮ ਚੋਣਾਂ 'ਚ ਮੌਜੂਦਾ ਸੱਤਾਧਾਰੀ ਸਰਕਾਰ ਵਲੋਂ ਕੀਤੀ ਗਈ ਧਾਂਦਲੀ ਦੇ ਵਿਰੋਧ 'ਚ 8 ਫਰਵਰੀ ਨੂੰ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ | ਤਹਿਰੀਕ ਤਹਾਫੁਜ਼ ਅਯੀਨ-ਏ-ਪਾਕਿਸਤਾਨ (ਟੀ. ਟੀ. ਏ. ਪੀ.) ਨੇ ਜੇਲ੍ਹ ਭਰੋ ਤਹਿਰੀਕ (ਅਦਾਲਤੀ ਗਿ੍ਫ਼ਤਾਰੀ ਅੰਦੋਲਨ) ਦਾ ਐਲਾਨ ਕਰਦਿਆਂ ਲੋਕਾਂ ਨੂੰ ਆਪਣੇ ਸ਼ਟਰ ਬੰਦ ਰੱਖਣ ਦੀ ਅਪੀਲ ਵੀ ਕੀਤੀ, ਜਦੋਂ ਕਿ ਜੇ. ਯੂ. ਆਈ.-ਐੱਫ. ਨੇ ਰਾਵਲਪਿੰਡੀ 'ਚ ਵਿਰੋਧ ਵਿਚ ਵਿਸ਼ਾਲ ਜਨਤਕ ਇਕੱਠ ਕਰਨ ਦਾ ਫ਼ੈਸਲਾ ਕੀਤਾ ਹੈ | ਟੀ. ਟੀ. ਏ. ਪੀ. ਮੁਖੀ ਮਹਿਮੂਦ ਖ਼ਾਨ ਅਚਕਜ਼ਈ ਨੇ ਅੱਜ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਕਤ ਐਲਾਨ ਕੀਤਾ ਅਤੇ ਕਿਹਾ ਕਿ 8 ਫਰਵਰੀ 2024 ਦੀਆਂ ਆਮ ਚੋਣਾਂ ਦੀ ਦੂਜੀ ਵਰ੍ਹੇਗੰਢ ਮੌਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਲਿਆ ਜਾਵੇਗਾ | ਬੈਠਕ 'ਚ ਗੱਠਜੋੜ ਦੇ ਉਪ-ਮੁਖੀ ਸੈਨੇਟਰ ਅੱਲਾਮਾ ਰਾਜਾ ਨਾਸਿਰ ਅੱਬਾਸ, ਪੀ. ਟੀ. ਆਈ. ਚੇਅਰਮੈਨ ਬੈਰਿਸਟਰ ਗੌਹਰ ਅਲੀ ਖ਼ਾਨ, ਸਿੰਧ ਦੇ ਸਾਬਕਾ ਗਵਰਨਰ ਜ਼ੁਬੈਰ ਉਮਰ, ਅਸਦ ਕੈਸਰ, ਡਾ: ਅੰਮਰ ਅਲੀ ਜਾਨ, ਮੁਸਤਫ਼ਾ ਨਵਾਜ਼ ਖੋਖਰ, ਅਖੁਨਜ਼ਾਦਾ ਹੁਸੈਨ ਯੂਸਫ਼ਜ਼ਈ ਅਤੇ ਐਡਵੋਕੇਟ ਖ਼ਾਲਿਦ ਚੌਧਰੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਬਿ੍ਜਸਟੋਨ ਇੰਡੀਆ ਨੇ ਪੰਜਾਬੀ ਸਟਾਰ ਪਰਮੀਸ਼ ਵਰਮਾ ਨਾਲ ਮਿਲਾਇਆ ਹੱਥ <br/> ਅਗਲੀ ਖ਼ਬਰ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਅਟਾਰੀ ਸਰਹੱਦ 'ਤੇ ਲੱਗੀਆਂ ਭਾਰੀ ਰੌਣਕਾਂ <br/>
Ad Position 24