06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹੈਲਪ ਚਾਇਲਡ ਆਫ਼ ਇੰਡੀਆ ਵਲੋਂ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਸੰਜੇ ਗਾਂਧੀ ਕਾਲੋਨੀ ਵਿਖੇ ਗਣਤੰਤਰ ਦਿਵਸ ਮੌਕੇ ਕੌਂਸਲਰ ਮਨਦੀਪ ਸਿੰਘ ਅਹੂਜਾ ਵਲੋਂ ਲੋੜਵੰਦ ਬੱਚਿਆਂ ਲਈ ਦਿੱਤੇ ਕੰਪਿਊਟਰ ਅਤੇ ਨਾਲ ਖੜ੍ਹੇ ਅਰਪਨ ਔਜਲਾ, ਪਿ੍ੰ: ਰਜਿੰਦਰਪਾਲ ਕੌਰ ਅਤੇ ਹੋਰ | ਅਜੀਤ ਤਸਵੀਰ <br/> 29-01-2026
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਸੰਜੇ ਗਾਂਧੀ ਕਾਲੋਨੀ ਵਿਖੇ ਹੈਲਪ ਚਾਇਲਡ ਆਫ ਇੰਡੀਆ ਦੇ ਅਧੀਨ ਚਲ ਰਹੇ ਬਹੁਤ ਹੀ ਗਰੀਬ ਬੱਚਿਆਂ ਦੇ ਸਕੂਲ 'ਚ ਗਣਤੰਤਰ ਦਿਵਸ ਦੇ ਮੌਕੇ 'ਤੇ ਕਰਵਾਏ ਗਏ ਸਮਾਗਮ ਦੌਰਾਨ ਵਾਰਡ ਨੰ: ਚਾਰ ਤੋਂ ਕੌਂਸਲਰ ਮਨਦੀਪ ਸਿੰਘ ਅਹੂਜਾ ਅਤੇ ਵਾਰਡ ਨੰ: ਤਿੰਨ ਤੋਂ ਕੌਂਸਲਰ ਡਾ: ਨਦਵੀਪ ਕੌਰ ਦੇ ਪਤੀ ਹਰਪਨ ਔਜਲਾ ਵਲੋਂ ਸਾਂਝੇ ਤੌਰ 'ਤੇ ਕੌਮੀ ਝੰਡਾ ਲਹਿਰਾਇਆ ਗਿਆ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੰਸਥਾ ਦੇ ਸੰਸਥਾਪਕ ਪਵਨ ਭੱਟੀ ਅਤੇ ਰੇਖਾ ਭੱਟੀ ਵੀ ਮੌਜੂਦ ਸਨ | ਇਸ ਦੌਰਾਨ ਕੌਂਸਲਰ ਮਨਦੀਪ ਸਿੰਘ ਅਹੂਜਾ ਵਲੋਂ ਲੋੜਵੰਦ ਬੱਚਿਆਂ ਦੇ ਲਈ ਸੰਸਥਾ ਨੂੰ ਪੰਜ ਕੰਪਿਊਟਰ ਦਿੱਤੇ ਗਏ | ਇਸ ਮੌਕੇ ਡਾ: ਅਮਰਜੀਤ ਸਿੰਘ, ਸੰਜੇ ਗਾਂਧੀ ਕਾਲੋਨੀ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਸਾਬਕਾ ਪਿ੍ੰ: ਰਜਿੰਦਰਪਾਲ ਕੌਰ ਨੇ ਆਪਣੇ ਵਿਚਾਰਾਂ ਰਾਹੀਂ ਭੱਟੀ ਜੋੜੀ ਵਲੋਂ ਸੰਸਥਾ ਦੇ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਪਵਨ ਭੱਟੀ ਨੇ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਅਤੇ ਸਟੇਜ ਸੰਚਾਲਕ ਦੇ ਫਰਜ ਨਿਭਾਏ | ਅੰਤ 'ਚ ਤਰਸੇਮ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਨੂੰ ਸਦਮਾ, ਪਤਨੀ ਦਾ ਦਿਹਾਂਤ <br/> ਅਗਲੀ ਖ਼ਬਰ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24