30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਵਪਾਰ ਮੁੜ੍ਹ ਸ਼ੁਰੂ ਕਰਨ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨੇ ਪੰਜਾਬ ਦੌਰੇ 'ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਵਪਾਰ ਮੁੜ੍ਹ ਸ਼ੁਰੂ ਕਰਕੇ ਵਪਾਰੀ ਅਤੇ ਕਾਰੋਬਾਰੀ ਵਰਗ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ | ਰਜਿੰਦਰ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰ ਹੋਏ ਸੁਖਵਿੰਦਰ ਸਿੰਘ ਕੋਹਲੀ, ਮਨਦੀਪ ਸਿੰਘ, ਚਰਨਜੀਤ ਸਿੰਘ ਪੂਜੀ, ਹਰਪਾਲ ਸਿੰਘ ਆਹਲੂਵਾਲੀਆ, ਹਰਦੇਸ਼ ਦਵੇਸਰ, ਹਰਪ੍ਰੀਤ ਸਿੰਘ ਭਾਟੀਆ ਆਦਿ ਵਪਾਰੀ ਅਤੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਦੇ ਧਿਆਨ 'ਚ ਰੱਖਦਿਆਂ ਹੋਇਆਂ ਜ਼ਿਕਰ ਕੀਤਾ ਹੈ ਕਿ ਸੰਨ 2019 'ਚ ਵਾਪਰੇ ਪੁਲਵਾਮਾ ਕਾਂਡ ਉਪਰੰਤ ਅਟਾਰੀ ਵਾਘਾ ਸਰਹੱਦ ਬੰਦ ਹੋਣ ਕਾਰਨ ਪੰਜਾਬ ਅਤੇ ਵਿਸ਼ੇਸ਼ ਕਰਕੇ ਅੰਮਿ੍ਤਸਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦਾ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬੀ ਦੇਸ਼ਾਂ ਨਾਲ ਵਪਾਰ ਤਕਰੀਬਨ ਠੱਪ ਹੈ | ਪਹਿਲਗਾਮ ਘਟਨਾ ਉਪਰੰਤ ਅਫ਼ਗ਼ਾਨਿਸਤਾਨ ਨਾਲ ਹੁੰਦਾ ਸੀਮਤ ਵਪਾਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ | ਵਪਾਰਕ ਸਰਗਰਮੀਆਂ ਬੰਦ ਹੋਣ ਕਾਰਨ ਇਕੱਲੇ ਅੰਮਿ੍ਤਸਰ ਦੇ ਵਪਾਰੀਆਂ ਨੂੰ ਤਕਰੀਬਨ 4000 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਝੱਲਣਾ ਪੈ ਰਿਹਾ ਹੈ | ਇਸ ਲਈ ਪ੍ਰਧਾਨ ਮੰਤਰੀ ਪਾਸੋਂ ਮੰਗ ਹੈ ਕਿ ਅਟਾਰੀ ਵਾਘਾ ਬਾਰਡਰ ਖੋਲ੍ਹ ਦਿੱਤਾ ਜਾਵੇ | ਇਸ ਨਾਲ ਅੰਤਰਰਾਸ਼ਟਰੀ ਚੈੱਕ ਪੋਸਟ ਅਟਾਰੀ ਵੀ ਕਾਰਜਸ਼ੀਲ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਤਬਾਹੀ ਕੰਢੇ ਪਹੁੰਚ ਚੁੱਕੇ ਉਦਯੋਗਾਂ ਨੂੰ ਪੈਰਾਂ ਸਿਰ ਕਰਨ ਲਈ ਗਵਾਂਢੀ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਦੀ ਤਰਜ ਤੇ ਟੈਕਸ ਰਿਆਇਤਾਂ ਦੇਣ ਦਾ ਐਲਾਨ ਵੀ ਕਰਨ | ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਪਾਸੋਂ ਇਹ ਮੰਗ ਵੀ ਕੀਤੀ ਹੈ ਕਿ ਕਰਜ਼ੇ ਦੇ ਭਾਰ ਹੇਠ ਲਤਾੜੇ ਪੰਜਾਬ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ | ਮੌਜੂਦਾ ਸਮੇਂ ਪੰਜਾਬ ਦੇ ਆਰਥਿਕ ਸੋਮੇ ਕਰਜ਼ੇ ਦੇ ਵਿਆਜ ਤੇ ਹੀ ਖਰਚ ਹੋ ਰਹੇ ਹਨ ਤੇ ਪੰਜਾਬ ਆਰਥਿਕ ਖੜੋਤ ਦਾ ਸ਼ਿਕਾਰ ਹੈ | ਇਸ ਆਰਥਿਕ ਮੰਦੇ ਹਾਲ ਵਿਚੋਂ ਪੰਜਾਬ ਨੂੰ ਕੱਢਣ ਲਈ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਵਿਸ਼ੇਸ਼ ਆਰਥਿਕ ਮਦਦ ਦੇਣੀ ਪੰਥਕ ਦੀ ਪ੍ਰਥਮ ਜ਼ਰੂਰਤ ਹੈ ਜੋ ਕੇਂਦਰੀ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਨੇ 'ਦ ਅਨਾਹਿਤਾ ਢੋਂਡੀ ਟੇਬਲ' ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਹੋਏ ਵੱਡੇ ਸੁਧਾਰਾਂ ਦੀ ਬਦੌਲਤ ਸਰਕਾਰੀ ਸਕੂਲ ਬਣੇ ਸੂਬੇ ਦੀ ਸ਼ਾਨ-ਵਿਧਾਇਕਾ ਜੀਵਨਜੋਤ ਕੌਰ <br/...
Ad Position 24