26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਬੱਤ ਦਾ ਭਲਾ ਟਰੱਸਟ ਵਲੋਂ 'ਭਾਈ ਬੰਦੀ' ਸੰਸਥਾ ਵਿਖੇ ਸਥਾਪਿਤ ਲੈਬ ਅਤੇ ਡਾਇਗਨੋਸਟਿਕ ਕੇਂਦਰ ਦਾ ਡਾ. ਓਬਰਾਏ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 09-03-2026
ਅੰਮਿ੍ਤਸਰ, 8 ਮਾਰਚ (ਜਸਵੰਤ ਸਿੰਘ ਜੱਸ)-ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵਲੋਂ ਸਥਾਨਕ ਈਸਟ ਮੋਹਨ ਨਗਰ ਵਿਖੇ ਸਥਿਤ ਰਾਮਗੜ੍ਹੀਆ ਭਾਈਚਾਰੇ ਦੀ ਜਥੇਬੰਦੀ 'ਭਾਈ ਬੰਦੀ ਰਜਿ' ਦੇ ਦਫਤਰ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਰੰ ਭ ਕੀਤੇ ਗਏ 'ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ' ਦਾ ਰਸਮੀ ਉਦਘਾਟਨ ਕੀਤਾ ਗਿਆ | ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਭਾਈ ਬੰਦੀ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਇਸ ਖੇਤਰ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ 200 ਲੈਬੋਰਟਰੀਆਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ 'ਚ 150 ਤੋਂ ਵਧੇਰੇ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਪਿਛਲੇ ਸਾਲ ਲਗਭਗ 27 ਲੱਖ ਤੋਂ ਵਧੇਰੇ ਲੋਕਾਂ ਨੇ ਆਪਣੇ ਟੈਸਟ ਲਾਗਤ ਮਾਤਰ ਦਰਾਂ 'ਤੇ ਕਰਵਾ ਕੇ ਲਾਭ ਲਿਆ ਹੈ | ਉਨ੍ਹਾਂ ਭਾਈ ਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਸੌਂਦ ਤੇ ਸਕੱਤਰ ਸੁਖਵਿੰਦਰ ਸਿੰਘ ਘਟੋੜੇ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਦੀ ਲੋੜ ਮੁਤਾਬਿਕ ਬਹੁਤ ਹੀ ਜਲਦ ਟਰੱਸਟ ਵਲੋਂ ਇਥੇ ਇੱਕ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜਿਓਥਰੈਪੀ ਸੈਂਟਰ ਵੀ ਖੋਲਿ੍ਹਆ ਜਾਵੇਗਾ | ਇਸ ਮੌਕੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ, ਮਨਪ੍ਰੀਤ ਸਿੰਘ ਕੰਬੋਜ, ਸਨਅਤਕਾਰ ਪ੍ਰੀਤਮ ਸਿੰਘ ਕਲਸੀ, ਅਮਰਦੀਪ ਸਿੰਘ ਰਾਜੇਵਾਲ, ਨਾਨਕ ਸਿੰਘ ਕੇਸਰ, ਸ਼ਰਨਜੀਤ ਸਿੰਘ ਡੀਈਸੀ, ਜਸਪਾਲ ਸਿੰਘ ਭੁੱਲਰ, ਜਸਵਿੰਦਰ ਸਿੰਘ ਭੂਈ, ਜਸਵਿੰਦਰ ਸਿੰਘ ਜੱਸੀ, ਜਸਪਾਲ ਸਿੰਘ ਪਦਮ,ਗਿਆਨ ਸਿੰਘ ਸੱਗੂ, ਕੁਲਵੰਤ ਸਿੰਘ ਸਹਿਮੀ, ਸੰਤੋਖ ਸਿੰਘ ਕਲਸੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨਾਲ ਸੰਬੰਧਿਤ ਐਸੋਸੀਏਸ਼ਨ ਵਲੋਂ ਮੁਲਾਜ਼ਮ ਖ਼ਿਲਾਫ਼ ਕੀਤੀ ਕਾਰਵਾਈ ਦਾ ਸਖ਼ਤ ਸ਼ਬਦਾਂ 'ਚ ਵਿਰੋਧ <br/> ਅਗਲੀ ਖ਼ਬਰ ਸੰਤੂ ਨੰਗਲ ਦੇ ਦੋ ਨੌਜਵਾਨਾਂ ਕੋਲੋਂ ਜਬਰਦਸਤੀ ਦੋ ਮੋਬਾਈਲ ਫੋਨ ਖੋਹੇ
Ad Position 24