27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿਹਤ ਵਿਭਾਗ ਨਾਲ ਸੰਬੰਧਿਤ ਐਸੋਸੀਏਸ਼ਨ ਵਲੋਂ ਮੁਲਾਜ਼ਮ ਖ਼ਿਲਾਫ਼ ਕੀਤੀ ਕਾਰਵਾਈ ਦਾ ਸਖ਼ਤ ਸ਼ਬਦਾਂ 'ਚ ਵਿਰੋਧ <br/>

Ad Position 21
No active advertisement
ਅਜੀਤ ਡੈਸਕ 09-03-2026
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਸਾਬਕਾ ਸੂਬਾ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਹੈਲਥ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸਤ ਬਾਬਾ ਮਲਕੀਤ ਸਿੰਘ ਭੱਟੀ, ਹੈਲਥ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਅਸ਼ੋਕ ਕੁਮਾਰ ਸ਼ਰਮਾ, ਨਿਰਮਲ ਸਿੰਘ ਚੰਡੇ, ਗੁਰਦੇਵ ਸਿੰਘ ਬੱਲ, ਹਰਕਮਲ ਸਿੰਘ ਸੈਣੀ, ਬਲਜੀਤ ਸਿੰਘ ਮਾਨਾਂਵਾਲਾ, ਸਲਵਿੰਦਰ ਸਿੰਘ ਡਿਲੀਰੀ, ਜਗਤਬੀਰ ਸਿੰਘ ਢਿਲੋਂ, ਬਲਦੇਵ ਸਿੰਘ ਝੰਡੇਰ, ਕਸ਼ਮੀਰ ਸਿੰਘ ਕੰਗ ਆਦਿ ਨੇ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਅਤੇ ਬਜਟ ਦੌਰਾਨ ਮੁਲਾਜ਼ਮਾਂ ਨੂੰ ਅੱਖੋਂ ਪੁਰੋਖੇ ਕਰਨ ਲਈ ਬਣਾਈਆਂ ਨੀਤੀਆਂ ਦਾ ਵਿਰੋਧ ਕਰਨ ਲਈ ਕੀਤੇ ਜਾ ਰਹੇ ਪੁਰ ਅਮਨ ਵਿਖਾਵੇ 'ਤੇ ਪਾਣੀ ਦੀਆਂ ਬੁਛਾਰਾਂ, ਲਾਠੀ ਚਾਰਜ ਅਤੇ ਪੁਲਿਸੀਆ ਅਤਿਆਚਾਰ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕੀਤਾ ਹੈ | ਮੁਲਾਜ਼ਮ ਆਗੂਆਂ ਨੇ ਮਾਨ ਸਰਕਾਰ ਨੂੰ ਚੇਤਾ ਕਰਵਾਇਆ ਕਿ ਉਸ ਵਲੋਂ ਚੋਣਾਂ ਤੋਂ ਪਹਿਲਾਂ ਇਹ ਦਾਅਵੇ ਕੀਤੇ ਗਏ ਸਨ, ਕਿ ਕੋਈ ਵੀ ਮੁਲਾਜ਼ਮ ਸੜਕਾਂ 'ਤੇ ਨਹੀਂ ਆਏਗਾ ਕਿਉਂਕਿ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਪਰ ਹੁਣ ਸੂਬੇ ਨੂੰ ਪੁਲਿਸ ਰਾਜ 'ਚ ਤਬਦੀਲ ਕਰਕੇ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸ਼ਾਂਤੀ ਪੂਰਵਕ ਵਿਖਾਵਿਆਂ 'ਤੇ ਵੀ ਜੁਲਮ ਢਾਇਆ ਜਾ ਰਿਹਾ ਹੈ, ਜੋ ਕਿ ਅਤਿ ਨਿੰਦਨ ਯੋਗ ਹੈ ਅਤੇ ਇਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ | ਉਨ੍ਹਾਂ ਨੇ ਲੜਨ ਵਾਲੇ ਸਮੂਹ ਮੁਲਾਜ਼ਮ ਆਗੂਆਂ ਅਤੇ ਜਥੇਬੰਦੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇਸ ਸਰਕਾਰ ਦੀ ਦਮਨਕਾਰੀ ਨੀਤੀ ਖ਼ਿਲਾਫ਼ ਜਿਹੜੀ ਲੜਾਈ ਲੜ ਰਹੇ ਹਨ, ਉਹ ਹੱਕੀ ਹੈ ਅਤੇ ਦਲੇਰੀ ਭਰੀ ਹੈ | ਉਨ੍ਹਾਂ ਇਹ ਵੀ ਕਿਹਾ ਸਰਕਾਰ ਦੀ ਇਸ ਜਾਲਮਾਨਾ ਕਾਰਵਾਈ ਖਿਲਾਫ ਅੰਮਿ੍ਤਸਰ 'ਚ ਇਕ ਰੋਸ ਵਿਖਾਵਾ ਜਲਦ ਕੀਤਾ ਜਾਵੇਗਾ | ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਦੇਵ ਸਿੰਘ ਭੁੱਲਰ, ਰਣਜੋਧ ਸਿੰਘ ਸੰਘਾ, ਸੰਜੀਵ ਕੁਮਾਰ, ਅਜੀਤ ਕੁਮਾਰ ਦਵੇਸ਼ਰ, ਰਵਿੰਦਰ ਪਾਲ ਸਿੰਘ ਭੁੱਲਰ, ਗੁਰਬਰਿੰਦਰ ਸਿੰਘ ਸ਼ਾਹ, ਪਲਵਿੰਦਰ ਸਿੰਘ ਧੰਮੂ, ਜਸਮੇਲ ਸਿੰਘ ਵੱਲ੍ਹਾ, ਹਰਮੀਤ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਬੁੱਢਾ ਥੇਹ ਆਦਿ ਆਗੂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਸੰਤ ਰੁੱਤ ਦੇ ਜਸ਼ਨਾਂ ਦੌਰਾਨ ਨਾਰੀ ਦਿਵਸ ਨੂੰ ਸਮਰਪਿਤ ਰਿਹਾ 11ਵੇਂ ਅੰਮਿ੍ਤਸਰ ਸਾਹਿਤ ਉਤਸਵ ਦਾ ਆਖਰੀ ਦਿਨ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 'ਭਾਈ ਬੰਦੀ' ਸੰਸਥਾ ਵਿਖੇ ਸਥਾਪਿਤ ਲੈਬ ਅਤੇ ਡਾਇਗਨੋਸਟਿਕ ਕੇਂਦਰ ਦਾ ਡਾ. ਓਬਰਾਏ ਵਲੋਂ ਉਦਘ...
Ad Position 24