ਚੋਗਾਵਾਂ, 28 ਮਾਰਚ (ਗੁਰਵਿੰਦਰ ਸਿੰਘ ਕਲਸੀ)-ਇਤਿਹਾਸਕ ਗੁਰਦੁਆਰਾ ਬਾਬਾ ਸਾਧੂ ਸਿੱਖ ਪਿੰਡ ਚਵਿੰਡਾ ਕਲਾਂ/ਖੁਰਦ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ ਇਲਾਕੇ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਰਪੰਚ ਗੁਰਭੇਜ ਸਿੰਘ ਸ਼ਾਹ ਤੇ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਜੇ ਪੰਡਾਲ 'ਚ ਭਾਈ ਗੁਰਮੁਖ ਸਿੰਘ ਜੋਗੀ ਐਮ. ਏ. ਦਾ ਕਵੀਸ਼ਰੀ ਜਥਾ, ਭਾਈ ਗੁਰਭੇਜ ਸਿੰਘ ਚਵਿੰਡਾ ਦਾ ਢਾਡੀ ਜਥਾ, ਭਾਈ ਦਿਲਬਾਗ ਸਿੰਘ ਪੱਬਾਰਾਲੀ ਦੇ ਕਵੀਸ਼ਰੀ ਜਥੇ ਜੁੜੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਆਏ ਹੋਏ ਜਥਿਆਂ ਨੂੰ ਪ੍ਰਧਾਨ ਗੁਰਭੇਜ ਸਿੰਘ ਸ਼ਾਹ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਸ਼ਾਮ ਨੂੰ ਕਬੱਡੀ ਕੱਪ ਕਰਵਾਇਆ ਗਿਆ | ਜਿਸ ਵਿਚ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਉਚੇਚੇ ਤੌਰ ਤੇ ਪਹੁੰਚੇ | ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਚੋਹਲਾ ਸਾਹਿਬ, ਬਾਬਾ ਦਇਆ ਸਿੰਘ ਕਲੱਬ ਸੁਰ ਸਿੰਘ, ਬੈਂਕਾਂ, ਮਹਾਰਾਣੀ ਜਿੰਦ ਕੌਰ ਕਲੱਬ ਉਡਰ, ਬਾਬਾ ਕਾਲਾ ਮਾਹਿਰ ਕਲੱਬ, ਪੱਧਰੀ, ਬਾਬਾ ਸਾਧੂ ਸਿੱਖ ਕਬੱਡੀ ਕਲੱਬ ਚਵਿੰਡਾ ਕਲਾਂ ਆਦਿ ਟੀਮਾਂ ਆਦਿ ਦੇ ਫਸਵੇਂ ਮੁਕਾਬਲੇ ਹੋਏ | ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੀ ਨਗਦ ਰਾਸ਼ੀ ਅਤੇ ਕਬੱਡੀ ਖਿਡਾਰੀ ਸਾਹਿਬ ਸਿੰਘ ਚਵਿੰਡਾ ਕਲਾਂ ਨੂੰ ਐੱਨ.ਆਰ.ਆਈ. ਵੀਰਾਂ ਵਲੋਂ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਪ੍ਰਮਜੀਤ ਸਿੰਘ ਹੈਡ ਗ੍ਰੰਥੀ, ਸਰਪੰਚ ਰਣਜੀਤ ਸਿੰਘ ਚਵਿੰਡਾ ਖੁਰਦ, ਸੁਖਜਿੰਦਰ ਸਿੰਘ ਚੱਕੀਵਾਲਾ, ਸ਼ਮਸ਼ੇਰ ਸਿੰਘ ਸ਼ਾਹ, ਮੇਜਰ ਸਿੰਘ ਭਿੰਡਰ, ਗੁਰਕੀਰਤ ਸਿੰਘ, ਸ਼ਰਨਜੀਤ ਸਿੰਘ, ਬਲਦੇਵ ਸਿੰਘ, ਸੁਖਬੀਰ ਸਿੰਘ, ਸੁਖਦੇਵ ਸਿੰਘ ਬਾਗ ਵਾਲੇ, ਗੁਰਮੁਖ ਸਿੰਘ ਪੰਚ, ਸਾਧਾ ਸਿੰਘ ਪੰਚ, ਗੁਰਬਖਸ਼ ਸਿੰਘ, ਦਿਲਬਾਗ ਸਿੰਘ ਪੰਚ, ਹਰਵਿੰਦਰ ਸਿੰਘ ਪਾਬੜ, ਗੁਰਪ੍ਰੀਤ ਸਿੰਘ ਛੀਨਾ, ਜਗਦੇਵ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ ਪੰਚ,ਸੁਰਜੀਤ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਆਦਿ ਹਾਜ਼ਰ ਸਨ |