23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਯਾਦਗਾਰੀ ਹੋ ਨਿੱਬੜਿਆ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦਾ ਤਕਨੀਕੀ ਤੇ ਸੱਭਿਆਚਾਰ ਮੇਲਾ 'ਪ੍ਰਯਾਸ 2026'

Ad Position 21
No active advertisement
ਅਜੀਤ ਡੈਸਕ 29-03-2026
ਮਾਨਾਂਵਾਲਾ, 28 ਮਾਰਚ (ਗੁਰਦੀਪ ਸਿੰਘ ਨਾਗੀ)- ਸੂਬੇ ਦੀ ਨਾਮਵਰ ਸੰਸਥਾ ਅੰਮਿ੍ਤਸਰ ਗਰੁੱਪ ਆਫ ਕਾਲਜ਼ਿਜ ਦੇ ਚੇਅਰਮੈਨ ਅਮਿਤ ਸ਼ਰਮਾ ਦੀ ਰਹਿਨੁਮਾਈ ਹੇਠ ਸੂਬਾ ਪੱਧਰੀ ਤਕਨੀਕੀ ਤੇ ਸਭਿਆਚਾਰਕ ਮੇਲਾ 'ਪ੍ਰਯਾਸ 2026' ਕਾਲਜ ਕੈਂਪਸ ਕਰਵਾਇਆ ਗਿਆ, ਜਿਸਦਾ ਥੀਮ ਨਾਰੀ ਸ਼ਸ਼ਕਤੀਕਰਨ ਤੇ ਸੁਰੱਖਿਆ ਸੀ | ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਵਿਧਾਇਕਾ ਜੀਵਨਜੋਤ ਕੌਰ ਅਤੇ ਵਿਗਿਆਨ ਪ੍ਰੀਸ਼ਦ ਤੋਂ ਸ੍ਰੀ ਰਾਕੇਸ਼ ਸ਼ਾਰਦਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸੂਬਾ ਪੱਧਰੀ ਪ੍ਰਯਾਸ ਮੇਲੇ ਵਿਚ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨਾਂ ਨੇ ਆਪਣੀ ਕਲਾ ਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਮੰਚ ਸਾਬਤ ਹੋ ਰਹੇ ਅਿੰਮ੍ਰਤਸਰ ਗਰੁੱਪ ਆਫ ਕਾਲਜ਼ਿਜ ਦੇ ਇਸ ਤਕਨੀਕੀ ਤੇ ਸਭਿਆਚਾਰਕ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਕਾਲਜ਼ ਦੇ ਵਿਭਾਗਾਂ 'ਚ ਪ੍ਰੋਗਰਾਮਿੰਗ ਮੁਕਾਬਲਾ, ਕੁਇਜ਼, ਗਰੱੁਪ ਵਿਚਾਰ ਚਰਚਾ, ਕਰੇਨਿਵ ਲੇਖ, ਕਲਾਜ਼ ਮੇਕਿੰਗ, ਕਾਰਟੂਨਿੰਗ, ਮਹਿੰਦੀ, ਰੰਗੋਲੀ, ਕਲੇਅ ਮਾਡਿਲੰਗ, ਗਰੁੱਪ ਡਾਂਸ, ਸੋਲੋ ਸੌਂਗ, ਗਰੁੱਪ ਸਾਂਗ, ਭੰਗੜਾ, ਗਿੱਧਾ ਆਦਿ ਤਕਨੀਕੀ ਤੇ ਸਭਿਆਚਾਰਕ ਮੁਕਾਬਲੇ ਕਰਵਾਏ ਗਏ | ਕਾਲਜ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਕਿਹਾ ਕਿ ਅਿੰਮ੍ਰਤਸਰ ਗਰੁੱਫ ਆਫ ਕਾਲਜ਼ਿਜ ਪਿਛਲੇ ਦੋ ਦਹਾਕਿਆਂ ਤੋਂ ਪ੍ਰਯਾਸ ਮੇਲੇ ਕਰਵਾ ਰਿਹਾ ਹੈ, ਜਿਸ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਂਦਾ ਹੈ | ਇਸ ਤੋਂ ਬਾਅਦ ਵਿੱਤ ਨਿਰਦੇਸ਼ਕ ਮੈਡਮ ਰਾਗਨੀ ਸ਼ਰਮਾ ਨੇ ਮੁੱਖ ਮਹਿਮਾਨ ਸ੍ਰੀਮਤੀ ਸੁਹਿੰਦਰ ਕੌਰ ਤੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਸਮੇਤ ਹੋਰਨਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਸੋਲੋ ਡਾਂਸ ਮੁਕਾਬਲੇ ਵਿਚ ਸਿਮਰਨ ਨੇ ਪਹਿਲਾਂ ਤੇ ਵਾਂਸ਼ਿਕਾ ਨੇ ਦੂਜ ਸਥਾਨ ਹਾਸਲ ਕੀਤਾ | ਸੋਲੋ ਸਿੰਗਿੰਗ ਵਿਚ ਦਿਲਜਾਨ ਸ਼ੇਰਗਿੱਲ ਨੇ ਪਹਿਲਾ ਤੇ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਗਰੁੱਪ ਡਾਂਸ ਮੁਕਾਬਲੇ ਵਿਚ ਜੀ.ਐਨ.ਡੀ.ਯੂ. ਗਰਲਜ਼ ਦੀ ਟੀਮ ਪਹਿਲੇ ਜਦੋਂਕਿ ਏ.ਜੀ.ਸੀ. ਗਰਲਜ਼ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਦੇ ਐਮ.ਡੀ. ਡਾ. ਰਜ਼ਨੀਸ਼ ਅਰੋੜਾ ਤੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਪ੍ਰਯਾਸ ਮੇਲੇ ਦੀ ਸਫਲਤਾ ਲਈ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਥੱਲੇ ਆਉਣ ਕਾਰਨ ਮੌਤ ਅਗਲੀ ਖ਼ਬਰ ਬੀ.ਐੱਸ.ਸੀ. ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/>
Ad Position 24