02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅੰਮਿ੍ਤਸਰ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਪੁਲਿਸ ਨੂੰ ਮਿਲੇ ਨਵੇਂ ਵਾਹਨ <br/>

Ad Position 21
No active advertisement
ਅਜੀਤ ਡੈਸਕ 04-04-2026
ਅੰਮਿ੍ਤਸਰ, 3 ਅ੍ਰਪੈਲ (ਰੇਸ਼ਮ ਸਿੰਘ)-ਸ਼ਹਿਰ ਵਿਚ ਅਮਨ ਸ਼ਾਂਤੀ ਬਹਾਲ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰੀ ਖੇਤਰ ਦੇ ਵੱਖ-ਵੱਖ ਬੀਟ ਪੁਆਇੰਟਾਂ 'ਤੇ ਪੀ. ਸੀ. ਆਰ. ਦੀਆਂ ਨਵੀਆਂ ਗੱਡੀਆਂ ਪੁਲਿਸ ਪਾਰਟੀ ਸਮੇਤ ਤਾਇਨਾਤ ਕੀਤੀਆਂ ਹਨ | ਇਸੇ ਤਹਿਤ ਹੀ ਇੱਥੇ ਜ਼ੋਨ ਨੰਬਰ 1, 2 ਅਤੇ 3 ਦੇ ਵੱਖ-ਵੱਖ ਬੀਟਾਂ ਦੇ ਪੁਆਇਟਾਂ 'ਤੇ 46 ਗੱਡੀਆਂ ਅਤੇ 25 ਮੋਟਰਸਾਈਕਲਾਂ ਸਮੇਤ ਕੁਲ 71 ਪੀ. ਸੀ. ਆਰ. ਵਹੀਕਲ ਤਾਇਨਾਤ ਕੀਤੇ ਗਏ ਹਨ | ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਤਹਿਤ ਇਨ੍ਹਾਂ ਵਾਹਨਾਂ ਨੂੰ ਹਰਮਿੰਦਰ ਸਿੰਘ ਏ.ਸੀ.ਪੀ. ਨੇ ਹਰੀਆਂ ਝੰਡੀਆਂ ਦੇ ਕੇ ਰਵਾਨਾ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲਾਂ ਕਮਿਸ਼ਨਰੇਟ ਪੁਲਿਸ ਦੇ ਖੇਤਰ ਵਿਚ ਪਹਿਲਾਂ ਪੀ.ਸੀ.ਆਰ. 41 ਅਰਟੀਗਾਂ ਗੱਡੀਆਂ ਅਤੇ 25 ਮੋਟਰਸਾਈਕਲ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਚੱਲਦੇ ਸਨ | ਹੁਣ ਕਮਿਸ਼ਨਰ ਪੁਲਿਸ, ਅੰਮਿ੍ਤਸਰ ਵਲੋਂ ਪੀ.ਸੀ.ਆਰ. ਨੂੰ ਹੋਰ ਮਜ਼ਬੂਤ ਕਰਦੇ ਹੋਏ 5 ਨਵੀਆਂ ਬਲੈਰੋ ਗੱਡੀਆਂ ਦਾ ਵੀ ਹੋਰ ਇਜ਼ਾਫਾ ਕੀਤਾ ਗਿਆ ਹੈ | ਇਸ ਤਰ੍ਹਾਂ ਹੁਣ ਇਨ੍ਹਾਂ ਪੀ.ਸੀ.ਆਰ. ਵਹੀਕਲਾਂ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਿਸ ਕੰਟਰੋਲ ਰੂਮ ਤੇ ਸ਼ਹਿਰ ਵਿਖੇ ਰੋਜ਼ਾਨਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਧਾਰਤ ਸਮੇਂ 'ਤੇ ਮੌਕੇ 'ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ | ਇਹ ਆਪਣੀ ਬੀਟ ਵਿਚ ਪੈਂਦੇ ਸ਼ੱਕੀ ਅਤੇ ਜੁਰਮ ਪੇਸ਼ੇਵਰਾਨਾਂ ਵਿਅਕਤੀਆਂ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖਣਗੇ |

Ad Position 22
No active advertisement
ਪਿਛਲੀ ਖ਼ਬਰ ਫਲਾਈਓਵਰ ਵੱਲ੍ਹਾ ਦਾ ਜੂੰ ਤੋਰ ਚੱਲ ਰਿਹਾ ਕੰਮ ਤੇ ਸਬਜ਼ੀ ਮੰਡੀ ਤੋਂ ਚੌਕ ਵੱਲ੍ਹਾ ਤੱਕ ਅੰਮਿ੍ਤਸਰ-ਮਹਿਤਾ ਸੜਕ 'ਚ ਪਏ ਟੋਏ... ਅਗਲੀ ਖ਼ਬਰ ਪੀਣ ਵਾਲੇ ਪਾਣੀ ਨਾਲ ਸੀਵਰੇਜ ਦਾ ਪਾਣੀ ਮਿਲ ਕੇ ਆਉਣ ਨਾਲ ਵਾਰਡ ਨੰ: 44 ਦੇ ਲੋਕ ਡਾਢੇ ਪ੍ਰੇਸ਼ਾਨ <br/>
Ad Position 24
No active advertisement