02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਫਲਾਈਓਵਰ ਵੱਲ੍ਹਾ ਦਾ ਜੂੰ ਤੋਰ ਚੱਲ ਰਿਹਾ ਕੰਮ ਤੇ ਸਬਜ਼ੀ ਮੰਡੀ ਤੋਂ ਚੌਕ ਵੱਲ੍ਹਾ ਤੱਕ ਅੰਮਿ੍ਤਸਰ-ਮਹਿਤਾ ਸੜਕ 'ਚ ਪਏ ਟੋਏ ਹਾਦਸਿਆਂ ਨੂੰ ਦੇ ਰਹੇ ਸੱਦਾ <br/>

Ad Position 21
No active advertisement
ਅਜੀਤ ਡੈਸਕ 04-04-2026

ਨਵਾਂ ਪਿੰਡ, 3 ਅਪ੍ਰੈਲ (ਜਸਪਾਲ ਸਿੰਘ)-ਪੰਜਾਬ ਸਰਕਾਰ ਦੇ 'ਰੰਗਲਾ ਪੰਜਾਬ' ਦੇ ਨਾਅਰੇ ਨੂੰ ਗ੍ਰਹਿਣ ਲਾ ਰਿਹਾ ਅੰਮਿ੍ਤਸਰ-ਮਹਿਤਾ ਸੜਕ, (ਵੱਲ੍ਹਾ -ਪਠਾਨਕੋਟ) ਟੀ. ਪੁਆਇੰਟ 'ਤੇ ਵੱਲ੍ਹਾ ਵਿਖੇ ਪਿਛਲੇ 4 ਸਾਲਾਂ ਤੋਂ ਉਸਾਰੀ ਅਧੀਨ ਫਲਾਈਓਵਰ ਦੇ ਚੱਲ ਰਿਹਾ ਜੂੰ ਤੋਰ ਕੰਮ | ਇਸ ਦੇ ਚੱਲਦਿਆਂ ਨਿੱਤ ਲੱਗਦੇ ਵੱਡੇ ਜਾਮ ਲੱਗਦੇ ਹਨ | ਇਸ ਤੋਂ ਵੀ ਬੱਤਰ ਫਲਾਈਓਵਰ (ਸਬਜ਼ੀ ਮੰਡੀ) ਦੇ ਅੰਮਿ੍ਤਸਰ ਵਾਲੇ ਪਾਸੇ ਸੜਕ 'ਚ ਪਿਆ ਟੋਆ ਅਤੇ ਸਬਜ਼ੀ ਮੰਡੀ ਵੱਲ੍ਹਾ ਦੇ ਮੁੱਖ ਗੇਟ ਤੋਂ ਲੈ ਕੇ ਚੌਕ ਵੱਲ੍ਹਾ ਤੱਕ ਅੰਮਿ੍ਤਸਰ -ਮਹਿਤਾ ਸੜਕ 'ਚ ਥਾਂ-ਥਾਂ ਪਏ ਡੂੰਘੇ ਟੋਏ ਰਾਹਗੀਰਾਂ ਲਈ ਵਿਸ਼ੇਸ਼ ਕਰ ਮੀਂਹ ਦੌਰਾਨ ਵੱਡੀ ਸਮੱਸਿਆ ਹਨ, ਦੇ ਨਾਲ ਇਹ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਹ ਸਭ ਕੁਝ ਵੇਖਦਿਆਂ ਹੋਇਆਂ ਵੀ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ | ਉਪਰੋਕਤ ਲੋਕ ਮੁਸ਼ਕਿਲਾਂ ਨੂੰ ਲੈ ਕੇ 'ਦੀ ਵੈਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ' ਦੇ ਪ੍ਰਧਾਨ ਗੁਰਸੇਵਕ ਸਿੰਘ ਤੇ ਜਨਰਲ ਸਕੱਤਰ ਸੁਰਿੰਦਰ ਬਿੰਦਰਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵੱਲ੍ਹਾ ਚੌਕ 'ਚ ਉਸਾਰੀ ਅਧੀਨ ਫਲਾਈਓਵਰ ਦੇ ਪਿੱਛਲੇ 4 ਸਾਲਾਂ ਤੋਂ ਬੜੀ ਹੌਲੀ ਗਤੀ ਨਾਲ ਚੱਲ ਰਹੇ ਉਸਾਰੀ ਦੇ ਕੰਮ ਦੇ ਚੱਲਦਿਆਂ ਜਨਤਾ ਨੂੰ ਪੇਸ਼ ਆ ਰਹੀਆਂ ਭਾਰੀ ਮੁਸ਼ਕਿਲਾਂ, ਜਿਸ 'ਚ ਮੁੱਖ ਤੌਰ 'ਤੇ ਇੱਥੇ ਨਿੱਤ ਲੱਗਦੇ ਜਾਮ, ਆਏ ਦਿਨ ਵਾਪਰਦੇ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ਹਨ, ਜਿਸ ਦੀ ਉਦਾਹਰਣ ਪਿਛਲੇ ਦਿਨੀਂ ਬਜਰੀ ਦੇ ਭਰੇ ਇਕ ਟਿੱਪਰ ਦੇ ਪਲਟਣ ਨਾਲ ਉਸ ਹੇਠਾਂ ਆਈਆਂ ਤਿੰਨ ਕਾਰਾਂ ਦੇ ਦੁਰਘਟਨਾ ਗ੍ਰਸਤ ਹੋਣ 'ਤੇ ਕਈ ਬੇਸ਼ਕੀਮਤੀ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ | ਇਸ ਸੰਬੰਧ 'ਚ ਉਹ ਐਸੋਸੀਏਸ਼ਨ ਵਲੋਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਗਰੀ, ਕੇਂਦਰ ਸੜਕ ਰਾਜ ਮੰਤਰੀ ਅਜੇ ਟਾਪਟੇ, ਭਾਜਪਾ ਰਾਸ਼ਟਰੀ ਪ੍ਰਧਾਨ ਨਿਤ ਨਵੀਨ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਡੀ. ਸੀ. ਅੰਮਿ੍ਤਸਰ ਦਲਵਿੰਦਰਜੀਤ ਸਿੰਘ, ਵਿਧਾਇਕਾ ਜੀਵਨਜੋਤ ਕੌਰ ਤੇ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਪੱਤਰ ਲਿਖ ਕੇ ਉਸਾਰੀ ਅਧੀਨ ਇਸ ਫਲਾਈਓਵਰ ਨੂੰ ਜਲਦ ਬਣਾਉਣ ਦੀ ਮੰਗ ਕਰ ਚੁੱਕੇ ਹਨ | ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕਾ ਜੀਵਨਜੋਤ ਕੌਰ ਤੋਂ ਸਬਜ਼ੀ ਮੰਡੀ ਤੋਂ ਵੱਲ੍ਹਾ ਚੌਂਕ ਤੱਕ ਅਤਿ ਖ਼ਸ਼ਤਾ ਹਾਲਤ ਅੰਮਿ੍ਤਸਰ ਮਹਿਤਾ ਸੜਕ ਦੀ ਜਲਦ ਮੁਰੰਮਤ ਕਰਨ ਦੀ ਮੰਗ ਕੀਤੀ | ਇਸ ਸੰਬੰਧੀ ਵਿਧਾਇਕਾ ਜੀਵਨਜੋਤ ਨਾਲ ਗੱਲ ਕੀਤੇ ਜਾਣ ਮੌਕੇ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਮੈਡਮ ਜ਼ਰੂਰੀ ਮੀਟਿੰਗ 'ਚ ਹਨ ਤੇ ਉਪਰੋਕਤ ਸੜਕ ਨੂੰ ਮੁਰੰਮਤ ਕਰਨ ਲਈ ਸੰਬੰਧਿਤ ਵਿਭਾਗ ਨੂੰ ਆਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਨੂਰਮਹਿਲ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਗਿ੍ਫ਼ਤਾਰ ਅਗਲੀ ਖ਼ਬਰ ਅੰਮਿ੍ਤਸਰ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਪੁਲਿਸ ਨੂੰ ਮਿਲੇ ਨਵੇਂ ਵਾਹਨ <br/>
Ad Position 24
No active advertisement