ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਲਕਾ ਅਟਾਰੀ ਦਾ ਕਾਂਗਰਸ ਪਾਰਟੀ ਦਾ ਇੰਚਾਰਜ ਨਾ ਲੱਗਣ ਕਾਰਨ ਵਰਕਰ ਮਾਯੂਸ-ਨਿਸ਼ਾਨ ਸੋਹੀ <br/>

Ad Position 21
No active advertisement
ਅਜੀਤ ਡੈਸਕ 04-04-2026
ਜੇਠੂਵਾਲ, 3 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਅਟਾਰੀ ਦਾ ਕਾਂਗਰਸ ਪਾਰਟੀ ਦਾ ਕੋਈ ਵੀ ਹਲਕਾ ਇੰਚਾਰਜ ਨਾ ਹੋਣ ਕਾਰਨ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਮਾਯੂਸੀ ਦੇ ਆਲਮ ਵਿਚ ਹਨ ਕਿਉਂਕਿ ਕਾਂਗਰਸ ਹਾਈਕਮਾਨ ਵਲੋਂ ਕਿਸੇ ਵੀ ਕਾਂਗਰਸੀ ਆਗੂ ਨੂੰ ਹਲਕੇ ਦਾ ਇੰਚਾਰਜ ਲਗਾ ਕੇ ਵਾਗਡੋਰ ਨਹੀਂ ਸੌਂਪੀ ਗਈ, ਜਿਸ ਕਾਰਨ ਇਸ ਹਲਕੇ ਵਿਚ ਕਾਂਗਰਸ ਦੀਆਂ ਸਰਗਰਮੀਆਂ ਮੱਧਮ ਹੋਣ ਕਾਰਨ ਕਾਂਗਰਸੀ ਵਰਕਰ ਘਰਾਂ 'ਚ ਬੈਠੇ ਹਨ ਜਿਸ ਕਾਰਨ ਪਾਰਟੀ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਜਦੋਂ ਕਿ ਪਾਰਲੀਮੈਂਟ ਦੀਆਂ ਹੋਈਆਂ ਚੋਣਾਂ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ | ਉਕਤ ਪ੍ਰਗਟਾਵਾ ਹਲਕਾ ਅਟਾਰੀ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਤੇ ਸਰਕਲ ਪ੍ਰਧਾਨ ਨਿਸ਼ਾਨ ਸਿੰਘ ਸੋਹੀ ਨੇ ਗੱਲਬਾਤ ਦੌਰਾਨ ਕੀਤਾ | ਸੋਹੀ ਨੇ ਕਾਂਗਰਸ ਹਾਈਕਮਾਨ ਤੇ ਸੂਬੇ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਕੋਲ ਪੁਰਜੋਰ ਮੰਗ ਕੀਤੀ ਕਿ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਹਲਕਾ ਅਟਾਰੀ 'ਚ ਪਾਰਟੀ ਕਿਸੇ ਵੀ ਆਗੂ ਨੂੰ ਹਲਕੇ ਦੇ ਵਾਗਡੋਰ ਸੰਭਾਲਣ ਵਾਸਤੇ ਪੱਕੇ ਤੌਰ 'ਤੇ ਹਲਕਾ ਇੰਚਾਰਜ ਲਗਾਇਆ ਜਾਵੇ ਤਾਂ ਕਿ ਹਲਕੇ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਮਜਬੂਤ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਆਟਿਜ਼ਮ ਦਿਵਸ ਮਨਾਉਣ ਮੌਕੇ ਬੱਚਿਆਂ ਨੂੰ ਜਾਗਰੂਕ ਕੀਤਾ <br/> ਅਗਲੀ ਖ਼ਬਰ ਹਾੜ੍ਹੀ ਸੀਜਨ 2026-27 ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ, ਪ੍ਰਬੰਧ ਮੁਕੰਮਲ-ਚੇਅਰਮੈਨ ਕੰ...
Ad Position 24
No active advertisement