ਜੇਠੂਵਾਲ, 3 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਆਨੰਦ ਕਾਲਜ ਆਫ਼ ਨਰਸਿੰਗ, ਜੇਠੂਵਾਲ ਦੇ ਵਿਦਿਆਰਥੀਆਂ ਵਲੋਂ ਡੀ. ਏ. ਵੀ. ਰੈੱਡ ਕਰਾਸ ਸਕੂਲ ਵਿਚ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਟਿਜ਼ਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਆਟਿਜ਼ਮ ਦੇ ਲੱਛਣ, ਕਾਰਨ ਅਤੇ ਇਸ ਨਾਲ ਪੀੜਤ ਬੱਚਿਆਂ ਦੀ ਸੰਭਾਲ ਦੇ ਤਰੀਕਿਆਂ ਬਾਰੇ ਸਮਝਾਇਆ ਅਟੇ ਪੋਸਟਰਾਂ ਅਤੇ ਚਾਰਟਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕਤ ਕੀਤਾ | ਕਾਲਜ ਦੇ ਵਿਦਿਆਰਥੀਆਂ ਵਲੋਂ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਵੇਂ ਕਿ ਡਾਂਸਿੰਗ ਅਤੇ ਪੇਂਟਿੰਗ, ਜਿਸ ਨਾਲ ਬੱਚਿਆਂ ਵਿਚ ਖੁਸ਼ੀ ਅਤੇ ਆਤਮ-ਵਿਸ਼ਵਾਸ ਵਧਾਇਆ ਗਿਆ | ਜਿਸ ਦਾ ਮੁੱਖ ਉਦੇਸ਼ ਸਮਾਜ ਵਿਚ ਆਟਿਜ਼ਮ ਬਾਰੇ ਜਾਗਰੂਕਤਾ ਫ਼ੈਲਾਉਣਾ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਵਧਾਉਣਾ ਸੀ | ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜੇ. ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਨਰਸਿੰਗ ਐਡਵਾਈਜ਼ਰ ਉਸ਼ਾ ਸਰੀਨ ਅਤੇ ਵਾਈਸ ਪਿ੍ੰਸੀਪਲ ਰਮਨਜੀਤ ਕੌਰ ਸੋਹਲ ਨੇ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣਾ ਸਾਡਾ ਮੁੱਖ ਟੀਚਾ ਹੈ |