ਨਸ਼ਾ ਤਸਕਰਾਂ ਖ਼ਿਲਾਫ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ <br/>
ਪਿੰਡ ਦਾਲਮ ਕਾਲੋਨੀ ਵਿਖੇ ਕਥਿਤ ਨਸ਼ਾ ਤਸਕਰ ਗਗਨਦੀਪ ਸਿੰੰਘ ਤੇ ਮਨਦੀਪ ਸਿੰਘ ਦੇ ਘਰ ਦੀ ਦੀਵਾਰ ਤੋੜਦੀ ਹੋਈ ਸਰਕਾਰੀ ਡਿੱਚ ਮਸ਼ੀਨ ਸਾਹਮਣੇ ਖੜੇ ਡੀ.ਐੱਸ.ਪੀ. ਧਰਮਿੰਦਰ ਕਲਿਆਣ ਅਤੇ ਹੋਰ ਪੁਲਿਸ ਅਧਿਕਾਰੀ | (ਸੱਜੇ) 'ਅਜੀਤ' ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪੁਲਿਸ ਮੁਖੀ ਸੁਹੇਲ ਕਾਸਿਮ ਮੀਰ ਨਾਲ ਖੜ੍ਹੇ ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਅਤੇ ਹੋਰ |
<br/>
04-04-2026
ਮੇਰੇ ਭਤੀਜਿਆਂ ਦਾ ਕਿਸੇ ਵੀ ਤਰ੍ਹਾਂ ਨਸ਼ਾ ਤਸਕਰੀ ਵਿਚ ਹੱਥ ਨਹੀਂ-ਸਰੂਪ ਸਿੰਘ
ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਥਿਤ ਤੌਰ 'ਤੇ ਨਸ਼ਾ ਤਸਕਰ ਵਜੋਂ ਨਾਮਜਦ ਕੀਤੇ ਮਨਦੀਪ ਸਿੰਘ ਉਰਫ ਕਾਲੂ ਅਤੇ ਗਗਨਦੀਪ ਸਿੰਘ ਦੇ ਤਾਇਆ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਲੂਕ ਸਿੰਘ ਦੀ ਮੌਤ ਹੋ ਗਈ ਹੈ | ਉਹ ਪਿੰਡ ਦਾਲਮ ਦੇ ਕਾਂਗਰਸੀ ਮੈਂਬਰ ਪੰਚਾਇਤ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਭਤੀਜਿਆਂ ਦਾ ਕਿਸੇ ਵੀ ਤਰ੍ਹਾਂ ਨਸ਼ਾ ਤਸਕਰੀ ਵਿਚ ਹੱਥ ਨਹੀਂ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ |