ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਥਾਣਾ ਤਰਸਿੱਕਾ ਦੀ ਪੁਲਿਸ ਨੇ 3 ਲੱਖ 88 ਹਜ਼ਾਰ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-04-2026
ਤਰਸਿੱਕਾ, 3 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਭਰਪੂਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੇਖਵਾਂ ਡਾਕਖਾਨਾ ਜੈਤੋ ਸਰਜਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਸੰਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਮੁਛਲ ਥਾਣਾ ਤਰਸਿੱਕਾ ਦੇ ਲੜਕੇ ਪਵਨੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਝਾਂਸਾ ਦੇ ਕੇ 3 ਲੱਖ 88 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਗਿ੍ਫਤਾਰ ਕੀਤਾ ਹੈ | ਇਸ ਸੰਬੰਧੀ ਪੀੜਤ ਸੰਦੀਪ ਕੌਰ ਨੇ ਮਿਤੀ 12-10-2025 ਨੂੰ ਥਾਣਾ ਤਰਸਿੱਕਾ 'ਚ ਦਰਜ ਕਰਾਈ ਐੱਫ. ਆਈ. ਆਰ. ਅਨੁਸਾਰ ਸੰਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸੁਖਵਿੰਦਰ ਸਿੰਘ ਦੁੱਬਈ ਰਹਿੰਦਾ ਹੈ ਅਤੇ ਉਸ ਦਾ ਲੜਕਾ ਪਵਨੀਤ ਸਿੰਘ ਬੇਰੁਜ਼ਗਾਰ ਹੈ | ਇਸ ਸੰਬੰਧ ਵਿਚ ਉਨ੍ਹਾਂ ਦਾ ਸੰਪਰਕ ਉਪਰੋਕਤ ਟਰੈਵਲ ਏਜੰਟ ਨਾਲ ਹੋਇਆ ਤੇ ਭਰਪੂਰ ਸਿੰਘ ਟਰੈਵਲ ਏਜੰਟ ਉਨ੍ਹਾਂ ਦੇ ਘਰ ਆਇਆ | ਅਸੀਂ ਉਸ ਨੂੰ ਪੁੱਛਿਆ ਕਿ ਅਸੀਂ ਆਪਣੀ ਬੇਟੇ ਨੂੰ ਅਮਰੀਕਾ ਭੇਜਣਾ ਚਾਹੁੰਦੇ ਹਾਂ ਤਾਂ ਕਿੰਨੇ ਪੈਸੇ ਖਰਚ ਹੋਣਗੇ ਤਾਂ ਉਸ ਨੇ ਦੱਸਿਆ ਕਿ ਅਮਰੀਕਾ ਭੇਜਣ ਲਈ 17 ਲੱਖ ਰੁਪਏ ਲੱਗਣਗੇ, ਜਿਸ ਤਹਿਤ ਅਸੀਂ ਉਸ ਦੇ ਝਾਂਸੇ 'ਚ ਆ ਗਏ ਤੇ ਮੈਂ ਆਪਣੇ ਦਿਓਰ ਗੁਰਦਰਸ਼ਨ ਸਿੰਘ ਤੇ ਪੁੱਤਰ ਪਵਨੀਤ ਸਿੰਘ ਦੀ ਹਾਜ਼ਰੀ 'ਚ ਭਰਪੂਰ ਸਿੰਘ ਨੂੰ ਇਕ ਲੱਖ 80 ਹਜ਼ਾਰ ਅਤੇ ਬਾਅਦ ਵਿਚ 35000 ਨਗਦ ਦੇ ਦਿੱਤੇ ਤੇ ਉਸ ਦੇ ਕਹਿਣ 'ਤੇ ਬਾਕੀ ਇਕ ਲੱਖ 53 ਰੁਪਏ ਉਸਦੀ ਭੈਣ ਰੁਪਿੰਦਰਜੀਤ ਕੌਰ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ | ਉਸ ਨੇ ਯਕੀਨ ਦਿਵਾਇਆ ਕਿ ਤੁਹਾਡਾ ਲੜਕਾ ਦੋ ਮਹੀਨੇ ਬਾਅਦ ਅਮਰੀਕਾ ਭੇਜ ਦਿੱਤਾ ਜਾਵੇਗਾ ਤੋਂ ਉਹ ਲੜਕੇ ਦਾ ਪਾਸਪੋਰਟ ਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਨਾਲ ਲੈ ਗਿਆ | ਹੁਣ ਲੰਮਾ ਅਰਸਾ ਬੀਤ ਜਾਣ 'ਤੇ ਵੀ ਉਸ ਨੇ ਨਾ ਤਾਂ ਲੜਕੇ ਦਾ ਵੀਜ਼ਾ ਲਵਾਇਆ ਤੇ ਨਾ ਹੀ ਉਸ ਨੂੰ ਬਾਹਰ ਭੇਜਿਆ ਹੈ | ਜਦ ਅਸੀਂ ਉਸ ਪਾਸੋਂ ਦਬਾਅ ਪਾ ਕੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਯੈਸ ਬੈਂਕ ਬ੍ਰਾਂਚ ਬਟਾਲਾ ਦਾ ਇਕ ਚੈੱਕ ਜੋ 70 ਹਜ਼ਾਰ ਰੁਪਏ ਦਾ ਸੀ ਮੇਰੇ ਲੜਕੇ ਪਵਨੀਤ ਸਿੰਘ ਦੇ ਨਾਂਅ ਕੱਟ ਦਿੱਤਾ ਪਰ ਬੈਂਕ 'ਚ ਪੈਸੇ ਨਾ ਹੋਣ ਕਰਕੇ ਇਹ ਚੈੱਕ ਵੀ ਬਾਊਾਸ ਹੋ ਗਿਆ | ਇਸ ਤੋਂ ਬਾਅਦ ਅਸੀਂ ਪੈਸਿਆਂ ਬਾਰੇ ਉਸ ਦੇ ਘਰ ਵੀ ਗਏ ਪਰ ਉਸ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਇਸ ਸੰਬੰਧੀ ਅਸਾਂ ਇਕ ਦਰਖਾਸਤ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਨੂੰ ਵੀ ਦਿੱਤੀ ਸੀ | ਜਿਸ 'ਤੇ ਉਨ੍ਹਾਂ ਨੇ ਪੜਤਾਲ ਕਰਕੇ ਕਥਿਤ ਦੋਸ਼ੀ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ ਸੀ | ਇਸ ਸੰਬੰਧੀ ਜਦ ਵਿਕਟਰ ਸਿੰਘ ਏ. ਐੱਸ. ਆਈ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਸਾਂ ਭਰਪੂਰ ਸਿੰਘ ਟਰੈਵਲ ਏਜੰਟ ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕਰ ਲਿਆ ਹੈ ਤੇ ਮਾਣਯੋਗ ਅਦਾਲਤ 'ਚ ਪੇਸ਼ ਕਰ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ <br/> ਅਗਲੀ ਖ਼ਬਰ ਰਈਆ ਵਿਖੇ ਅਕਾਲੀ ਦਲ ਵਲੋਂ ਕਰਵਾਈ ਰੈਲੀ 'ਚ ਜਥੇਦਾਰ ਪੱਡੇ ਦੀ ਅਗਵਾਈ 'ਚ ਜਥਾ ਗਿਆ <br/>
Ad Position 24
No active advertisement