07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫਿੱਕੀ ਫਲੋ ਅੰਮਿ੍ਤਸਰ ਚੈਪਟਰ ਦੇ ਨਵ-ਨਿਯੁਕਤ ਚੇਅਰਪਰਸਨ ਤਾਨੀਆ ਖੰਨਾ ਨੇ ਸੰਭਾਲਿਆ ਅਹੁਦਾ-'ਨਵਰਸ' 2026-27 ਲਈ ਉਲੀਕੀ ਰੂਪਰੇਖਾ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮਿ੍ਤਸਰ ਚੈਪਟਰ ਦੇ ਨਵਨਿਯੁਕਤ ਚੇਅਰਪਰਸਨ ਤਾਨੀਆ ਖੰਨਾ ਨੇ ਆਪਣੇ ਕਾਰਜਕਾਲ ਦਾ ਰਣਨੀਤਕ ਦਿ੍ਸ਼ਟੀਕੋਣ ਸਾਂਝਾ ਕਰਦਿਆਂ ਦੱਸਿਆ ਕਿ 'ਨਵਰਸ' ਵਿਸ਼ੇ ਤਹਿਤ ਫਲੋ ਆਪਣੇ ਅਗਲੇ ਸਫਰ ਵਜੋਂ ਸੱਭਿਆਚਾਰਕ ਵਿਰਾਸਤ, ਪੇਂਡੂ ਅਰਥਵਿਵਸਥਾ ਅਤੇ ਉੱਨਤ ਤਕਨਾਲੋਜੀ ਨੂੰ ਫੈਲਾਉਣ ਵਾਲੀਆਂ ਪਹਿਲਕਦਮੀਆਂ ਸ਼ੁਰੂ ਕਰਨ ਲਈ ਤਿਆਰ ਹੈ | ਪੱਤਰਕਾਰ ਮਿਲਣੀ ਦੌਰਾਨ ਚੇਅਰਪਰਸਨ ਤਾਨੀਆ ਖੰਨਾ ਨੇ ਦੱਸਿਆ ਕਿ ਸਾਲ ਭਰ ਨੈੱਟਵਰਕਿੰਗ ਪ੍ਰੋਗਰਾਮ, ਕਾਰਜਸ਼ਾਲਾਵਾਂ ਅਤੇ ਸਿੱਖਿਆ ਨਾਲ ਸਬੰਧਤ ਸੈਸ਼ਨ ਕਰਵਾਏ ਜਾਣਗੇ ਜਿਸ ਦਾ ਉਦੇਸ਼ ਪੇਸ਼ੇਵਰ ਹੁਨਰ ਅਤੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ | ਤਾਨੀਆ ਖੰਨਾ ਨੇ ਦੱਸਿਆ ਕਿ ਸਕਿਲਿੰਗ ਸੈਂਟਰ ਨੇ ਪਹਿਲਾਂ ਹੀ ਲੋੜਵੰਦ ਪਰਿਵਾਰਾਂ ਨਾਲ ਸਬੰਧਤ 18 ਕੁੜੀਆਂ ਲਈ ਸਿਖਲਾਈ ਸ਼ੁਰੂ ਕਰ ਦਿੱਤੀ ਹੈ, ਜੋ ਉੱਚ-ਗੁਣਵੱਤਾ ਵਾਲੀ ਸਿਲਾਈ ਅਤੇ ਉਤਪਾਦਨ 'ਤੇ ਕੇਂਦਿ੍ਤ ਹੈ | ਇਸ ਦੌਰਾਨ ਸੀਨੀਅਰ ਵਾਈਸ ਚੇਅਰਪਰਸਨ ਹਰਸਿਮਰਨ ਸਰਾਏ ਨੇ ਦੱਸਿਆ ਕਿ 500 ਸਾਲ ਪੁਰਾਣੇ ਡੱਬੂ ਅਤੇ ਅਜਰਾਖ ਪਿ੍ੰਟਿੰਗ ਦਾ ਅਭਿਆਸ ਕਰਨ ਵਾਲੇ ਆਦਿਵਾਸੀ ਕਾਰੀਗਰਾਂ ਨਾਲ ਕੰਮ ਕਰਨ ਲਈ ਰਾਜਸਥਾਨ ਦੇ ਬਾਗਰੂ ਵਿਚ ਇਕ ਮਿਸ਼ਨ ਦੀ ਅਗਵਾਈ ਕਰ ਰਹੇ ਹਨ | ਖਜ਼ਾਨਚੀ ਆਸ਼ਨਾ ਕੇਡੀਆ ਨੇ ਏਆਈ, ਡਿਜੀਟਲ ਅਤੇ ਵਿੱਤੀ ਸਾਖਰਤਾ ਨੂੰ ਸਾਂਝੇ ਰੂਪ 'ਚ ਅੱਗੇ ਵਧਾਉਣ ਦੀ ਯੋਜਨਾ ਦੀ ਰੂਪਰੇਖਾ ਉੁਲੀਕੀ | ਵਾਈਸ ਚੇਅਰਪਰਸਨ ਦਿ੍ਸ਼ਟੀ ਖੁਰਾਨਾ ਨੇ 'ਦ ਕੈਲੀਡੋਸਕੋਪ' ਦੀ ਘੋਸ਼ਣਾ ਕੀਤੀ | ਤਾਨੀਆ ਖੰਨਾ ਨੇ ਦੱਸਿਆ ਕਿ ਪ੍ਰਾਚੀਨ ਰਾਜਸਥਾਨੀ ਸ਼ਿਲਪਕਾਰੀ ਅਤੇ ਆਧੁਨਿਕ ਈ-ਕਾਮਰਸ ਅਤੇ ਬੈਠਕ ਅਤੇ ਵੱਡੇ ਪੱਧਰ 'ਤੇ ਖੇਤੀਬਾੜੀ ਸੁਧਾਰ ਵਰਗੀਆਂ ਨਜ਼ਦੀਕੀ ਸੱਭਿਆਚਾਰਕ ਪਰੰਪਰਾਵਾਂ ਵਿਚਕਾਰ ਪਾੜੇ ਨੂੰ ਪੂਰਾ ਕਰਕੇ, ਨਵਰਸ ਦਾ ਸਾਲ ਸਸ਼ਕਤੀਕਰਨ ਲਈ ਇਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਫਲੋ ਵਲੋਂ ਸ਼ਹਿਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਇਸ ਮੌਕੇ ਅਰਵੀਨਾ ਸੋਨੀ, ਅਪੂਰਵਾ ਕਪੂਰ ਤੋਂ ਇਲਾਵਾ ਵੱਡੀ ਗਿਣਤੀ 'ਚ ਫਲੋ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਲਾਵਾਰਸ ਹਾਲਤ 'ਚ ਮਿਲੀ ਲਾਸ਼ ਦੀ ਹੋਈ ਸ਼ਨਾਖਤ
Ad Position 24