ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਚੇਅਰਮੈਨ ਡਾ. ਏ.ਐੱਫ. ਪਿੰਟੋ ਅਤੇ ਪ੍ਰਬੰਧ ਨਿਰਦੇਸ਼ਕ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਲਿਟਲ ਸਟਾਰ ਓਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਓਲੰਪੀਆਡ 'ਚ ਕੁੱਲ 222 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਨ੍ਹਾਂ 'ਚੋਂ 130 ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਪੁਰਸਕਾਰ ਪ੍ਰਾਪਤ ਹੋਏ | 52 ਵਿਦਿਆਰਥੀਆਂ ਨੇ ਗਣਿਤ 'ਚ ਪੁਰਸਕਾਰ ਜਿੱਤੇ, ਜਦੋਂ ਕਿ 54 ਵਿਦਿਆਰਥੀਆਂ ਨੇ ਅੰਗਰੇਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 15 ਵਿਦਿਆਰਥੀਆਂ ਨੇ ਈ. ਵੀ. ਐੱਸ. 'ਚ ਪੁਰਸਕਾਰ ਪ੍ਰਾਪਤ ਕੀਤੇ ਅਤੇ ਪੰਜ ਵਿਦਿਆਰਥੀਆਂ ਨੇ ਹਿੰਦੀ 'ਚ ਡਿਸਟਿੰਕਸ਼ਨ ਪ੍ਰਾਪਤ ਕੀਤਾ | ਇਸ ਮਾਣਮੱਤੀ ਪ੍ਰਾਪਤੀ 'ਚ ਵਿਦਿਆਰਥੀਆਂ ਨੇ ਸਾਰੇ ਵਿਸ਼ਿਆਂ ਵਿਚ ਪ੍ਰਭਾਵਸ਼ਾਲੀ ਗਿਣਤੀ 'ਚ ਤਗਮੇ ਪ੍ਰਾਪਤ ਕੀਤੇ | ਗਣਿਤ, ਅੰਗਰੇਜ਼ੀ, ਈ. ਵੀ. ਐੱਸ. ਅਤੇ ਹਿੰਦੀ ਓਲੰਪੀਆਡ 'ਚ 79 ਵਿਦਿਆਰਥੀਆਂ ਨੇ ਸੋਨੇ ਦੇ ਤਗਮੇ, 39 ਨੇ ਚਾਂਦੀ ਦੇ ਤਗਮੇ ਅਤੇ 8 ਨੇ ਕਾਂਸੀ ਦੇ ਤਗਮੇ ਜਿੱਤੇ | ਪਿ੍ੰ: ਕੰਚਨ ਮਲਹੋਤਰਾ ਨੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |