ਛੇਹਰਟਾ, 4 ਅਪ੍ਰੈਲ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਨਵੀਂ ਰੂਹ ਫੂਕਣ ਦੇ ਲਈ ਜ਼ਿਲ੍ਹਾ ਅੰਮਿ੍ਤਸਰ ਦੇ ਵਿਚ ਪੈਂਦੇ 5 ਵਿਧਾਨ ਸਭਾ ਹਲਕਿਆਂ ਦੇ 30 ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅੰਮਿ੍ਤਸਰ ਪੱਛਮੀ ਵਿਚ ਪੈਂਦੇ 7 ਸਰਕਲਾਂ ਵਿਚ ਮਿਹਨਤੀ ਤੇ ਜੁਝਾਰੂ ਅਕਾਲੀ ਵਰਕਰ ਹਰਭਜਨ ਸਿੰਘ ਖੰਡਾ (ਖੰਡਵਾਲਾ), ਬਖਸ਼ੀਸ਼ ਸਿੰਘ ਸੰਘਾ (ਢਪਈ), ਰਣਧੀਰ ਸਿੰਘ ਗੋਰਾ (ਪੁਤਲੀਘਰ), ਸਵਰਨ ਸਿੰਘ (ਕੋਟ ਖਾਲਸਾ), ਤਜਿੰਦਰ ਸਿੰਘ (ਸਰਕਲ ਘਨੂੰਪੁਰ ਕਾਲੇ), ਗੁਰਨਾਮ ਸਿੰਘ (ਗੁਮਾਨਪੁਰਾ ਭੈਣੀ), ਹਲਕਾ ਦੱਖਣੀ ਤੋਂ ਜਰਮਨਜੀਤ ਸਿੰਘ (ਸਰਕਲ ਸੁਲਤਾਨਵਿੰਡ), ਗੁਰਦਿਆਲ ਸਿੰਘ ਭੁੱਲਰ (ਸ਼ਹੀਦ ਊਧਮ ਸਿੰਘ ਨਗਰ), ਗੁਰਮੀਤ ਸਿੰਘ ਸੁਰਸਿੰਘ (ਕੋਟ ਮਾਹਣਾ ਸਿੰਘ), ਕੁਲਦੀਪ ਸਿੰਘ ਪੰਡੋਰੀ (ਕੋਟ ਬਾਬਾ ਦੀਪ ਸਿੰਘ), ਪਵਨ ਗਿੱਲ (ਭਗਤਾਂ ਵਾਲਾ) ਹਲਕਾ ਉੱਤਰੀ ਤੋਂ ਬਲਜੀਤ ਸਿੰਘ (ਫਤਿਹਗੜ੍ਹ ਚੂੜੀਆਂ ਰੋਡ) ਅਮਨਦੀਪ ਸਿੰਘ ਚੰਦੀ (ਸਿਵਲ ਲਾਈਨ), ਸੰਦੀਪ ਸਿੰਘ ਭੁੱਲਰ (ਮਜੀਠਾ ਰੋਡ), ਸ਼ਮਸ਼ੇਰ ਸਿੰਘ (ਬਟਾਲਾ ਰੋਡ), ਪਵਨ ਕੁਮਾਰ (ਸਾਰੀਆਂ ਪੰਚਾਇਤ ਹਲਕਾ ਉੱਤਰੀ), ਹਲਕਾ ਸੈਂਟਰਲ ਤੋਂ ਬਲਦੇਵ ਸਿੰਘ ਧੰਨ (ਫਤਿਹ ਸਿੰਘ ਕਲੋਨੀ), ਨਿਰਮਲ ਸਿੰਘ (ਭੱਦਰਕਾਲੀ), ਪ੍ਰਭਜੋਤ ਸਿੰਘ (ਸ਼ਕਤੀ ਨਗਰ), ਵਿਸ਼ਾਲ ਅਰੋੜਾ (ਰਾਮ ਬਾਗ), ਅਮਨ ਅਰੋੜਾ (ਟੈਲੀਫੋਨ ਐਕਸਚੇਂਜ), ਅਮਰਜੀਤ ਸਿੰਘ ਢਿੱਲੋਂ (ਹਰੀਪੁਰਾ) ਕਰਨੈਲ ਸਿੰਘ ਕੈਲੀ (ਇਸਲਾਮਾਬਾਦ) ਇਕਬਾਲ ਸਿੰਘ ਪਸਰੀਚਾ (ਗੁਰਬਖਸ਼ ਨਗਰ), ਆਜ਼ਾਦ ਸਿੰਘ ਢਿੱਲੋਂ (ਕੀਰਤਨਗੜ੍ਹ ਥਾਂਦੇ), ਸੁਭਾਸ਼ ਮਹਿਤਾ (ਫਤਾਹਪੁਰ), ਹਲਕਾ ਪੂਰਬੀ ਤੋਂ ਮਹਿੰਦਰ ਸਿੰਘ (ਵੇਰਕਾ), ਮਲਕੀਤ ਸਿੰਘ (ਵੱਲਾ) ਜਸਬੀਰ ਸਿੰਘ (ਜੌੜਾ ਫਾਟਕ), ਵਿਜੇ ਅਰੋੜਾ (ਸ਼ਿਵਾਲਾ ਮੰਦਰ), ਤਰਨਜੀਤ ਸਿੰਘ (ਸ਼ਰੀਫਪੁਰਾ), ਨਿਰਵੈਰ ਸਿੰਘ (ਪ੍ਰਤਾਪ ਨਗਰ), ਮੋਹਨ ਸਿੰਘ (100 ਫੁੱਟੀ ਰੋਡ) ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਮਿਹਨਤੀ ਤੇ ਜੁਝਾਰੂ ਆਗੂਆਂ ਨੂੰ ਸਰਕਲ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਜਲਦ ਹੀ ਬਾਕੀ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ ਤੇ ਮਿਹਨਤੀ ਵਰਕਰਾਂ ਨੂੰ ਉੱਚ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ!