11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਮਾਨਵ ਏਕਤਾ ਦਿਵਸ ਮੌਕੇ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-04-2026
ਮਾਨਾਂਵਾਲਾ, 24 ਅਪ੍ਰੈਲ (ਗੁਰਦੀਪ ਸਿੰਘ ਨਾਗੀ)- ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਬਾਬਾ ਗੁਰਬਚਨ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਾਨਵ ਏਕਤਾ ਦਿਵਸ ਦੇ ਰੂਪ ਵਿੱਚ ਵਿਸ਼ਾਲ ਸਤਿਸੰਗ ਸਮਾਗਮ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਜ਼ੋਨਲ ਇੰਚਾਰਜ ਰਾਕੇਸ਼ ਸੇਠੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆ ਮਨੁੱਖ ਨੂੰ ਇਕ-ਦੂਜੇ ਦਾ ਸਹਾਰਾ ਦਾ ਸੰਦੇਸ਼ ਦਿੱਤਾ | ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ੍ਰੀ ਜੋਗਿੰਦਰ ਸੁੱਖੀਜਾ ਨੇ ਦੱਸਿਆ ਕਿ ਅੱਜ ਪੂਰੇ ਭਾਰਤ ਵਿੱਚ ਲਗਭਗ 200 ਸਥਾਨਾਂ 'ਤੇ ਖੂਨਦਾਨ ਕੈਂਪਾਂ ਦਾ ਸਫਲ ਆਯੋਜਨ ਕੀਤਾ ਗਿਆ; ਜਿਸ ਰਾਹੀਂ ਲਗਭਗ 40,000 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜੋ ਨਿਸ਼ਕਾਮ ਸੇਵਾ, ਪਰਉਪਕਾਰ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਜੀਵੰਤ ਅਭਿਵਿਅਕਤੀ ਬਣ ਕੇ ਸਾਹਮਣੇ ਆਇਆ | ਅੱਜ ਲਗਾਏ ਖੂਨਦਾਨ ਕੈਂਪ ਵਿਚ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ, ਅਜਨਾਲਾ ਅਤੇ ਤਰਨਤਾਰਨ ਹਸਪਤਾਲਾਂ ਦੇ ਤਜਰਬੇਕਾਰ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਖੂਨਦਾਨੀਆਂ ਦੀ ਬਕਾਇਦਾ ਸਿਹਤ ਜਾਂਚ ਤੋਂ ਬਾਅਦ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖੂਨਦਾਨ ਦੀ ਪ੍ਰਕਿਰਿਆ ਸੰਪੰਨ ਕਰਵਾਈ; ਜਿਸ ਵਿਚ 470 ਯੂਨਿਟ ਖੂਨ ਇਕੱਤਰ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ ਹੋਟਲ, ਰੈਸਟੋਰੈਂਟ ਤੇ ਢਾਬਿਆਂ 'ਤੇ ਆਬਕਾਰੀ ਟੀਮ ਨੇ ਕੀਤੀ ਚੈਕਿੰਗ <br/> ਅਗਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ 'ਚ ਧਰਤੀ ਦਿਵਸ ਮਨਾਇਆ <br/>
Ad Position 24