11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹੋਟਲ, ਰੈਸਟੋਰੈਂਟ ਤੇ ਢਾਬਿਆਂ 'ਤੇ ਆਬਕਾਰੀ ਟੀਮ ਨੇ ਕੀਤੀ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਨਾਜਾਇਜ਼ ਤੇ ਨਕਲੀ ਸ਼ਰਾਬ ਵਿਰੁੱਧ ਚਲਾਈ ਮੁਹਿੰਮ ਨੂੰ ਤੇਜ ਕਰਦੇ ਹੋਏ ਆਬਕਾਰੀ ਅੰਮਿਤਸਰ ਦੀ ਟੀਮ ਵਲੋਂ ਹੋਟਲ, ਰੈਸਟੋਰੈਂਟ ਤੇ ਢਾਬਿਆਂ 'ਤੇ ਛਾਪੇਮਾਰੀ ਕੀਤੀ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਨਸ਼ਟ ਕਰਵਾਇਆ ਗਿਆ | ਸਹਾਇਕ ਕਮਿਸ਼ਨਰ ਡੀ. ਐਸ. ਚੀਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਈ. ਟੀ. ਓ. ਰਮਨ ਭਗਤ ਦੀ ਨਿਗਰਾਨੀ ਹੇਠ ਸਹਾਇਕ ਆਬਕਾਰੀ ਅਫ਼ਸਰ ਰਮਨ ਕੁਮਾਰ ਸ਼ਰਮਾ ਤੇ ਟੀਮ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਟੀਮ ਨੇ ਅਟਾਰੀ ਰੋਡ ਅਤੇ ਖੰਡਵਾਲਾ ਸਥਿਤ ਹੋਟਲ, ਰੈਸਟੋਰੈਂਟ ਅਤੇ ਢਾਬਿਆਂ 'ਤੇੇ ਛਾਪੇਮਾਰੀ ਕੀਤੀ ਅਤੇ ਖਾਲੀ ਬੋਤਲਾਂ ਨੂੰ ਨਸ਼ਟ ਕਰਵਾਇਆ | ਇਸਦੇ ਨਾਲ ਹੀ ਉਨ੍ਹਾਂ ਪ੍ਰਬੰਧਕਾਂ ਨੂੰ ਆਬਕਾਰੀ ਨੀਤੀ ਦੀ ਪਾਲਣਾ ਕਰਨ ਲਈ ਵੀ ਕਿਹਾ | ਇਸ ਤੋਂ ਇਲਾਵਾ ਆਬਕਾਰੀ ਟੀਮ ਨੇ ਇੰਡੀਆ ਗੇਟ ਅਟਾਰੀ ਰੋਡ ਨਜ਼ਦੀਕ ਠੇਕਿਆਂ ਦੇ ਰਿਕਾਰਡ ਅਤੇ ਪੇਂਟ ਦੀਆਂ ਦੁਕਾਨਾਂ 'ਤੇ ਵੀ ਚੈਕਿੰਗ ਮੁਹਿੰਮ ਚਲਾਈ |


Ad Position 22
No active advertisement
ਪਿਛਲੀ ਖ਼ਬਰ ਤਰਸੇਮ ਰਾਜ ਅਰੋੜਾ ਨਮਿਤ ਰਸਮ ਪਗੜੀ/ਕਿਰਿਆ ਅੱਜ ਸ਼ਿਵ ਮੰਦਰ ਅਜਨਾਲਾ ਵਿਖੇ ਹੋਵੇਗੀ <br/> ਅਗਲੀ ਖ਼ਬਰ ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਮਾਨਵ ਏਕਤਾ ਦਿਵਸ ਮੌਕੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24