11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਤਰਸੇਮ ਰਾਜ ਅਰੋੜਾ ਨਮਿਤ ਰਸਮ ਪਗੜੀ/ਕਿਰਿਆ ਅੱਜ ਸ਼ਿਵ ਮੰਦਰ ਅਜਨਾਲਾ ਵਿਖੇ ਹੋਵੇਗੀ <br/>

Ad Position 21
No active advertisement
ਅਜੀਤ ਡੈਸਕ 25-04-2026
ਅਜਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਦੇ ਉੱਘੇ ਕਾਰੋਬਾਰੀ ਤੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ ਇਲੈਕਟਰੋਨਿਕ ਵਾਲਿਆਂ ਦੇ ਸਤਿਕਾਰਯੋਗ ਪਿਤਾ ਤੇ ਹਰ ਇੱਕ ਨਾਲ ਮਿਲਣਸਾਰ ਸ਼ਖਸ਼ੀਅਤ ਤਰਸੇਮ ਰਾਜ ਅਰੋੜਾ ਦਾ ਜਨਮ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 11 ਨਵੰਬਰ 1945 ਨੂੰ ਪਿਤਾ ਸਰਦਾਰੀ ਲਾਲ ਦੇ ਗ੍ਰਹਿ ਮਾਤਾ ਕੈਲਾਸ਼ ਵੰਤੀ ਦੀ ਕੁੱਖੋਂ ਅਜਨਾਲਾ ਵਿਖੇ ਹੋਇਆ | ਆਪ ਸ਼ੁਰੂ ਤੋਂ ਹੀ ਆਪਣੇ ਪਿਤਾ ਸਰਦਾਰੀ ਲਾਲ ਨਾਲ ਹਲਵਾਈ ਦੇ ਕਾਰੋਬਾਰ ਵਿਚ ਹੱਥ ਵਟਾਉਂਦੇ ਰਹੇ ਤੇ ਆਪ ਦਾ ਵਿਆਹ 30 ਨਵੰਬਰ 1964 ਨੂੰ ਸ੍ਰੀਮਤੀ ਸੁਨੀਤਾ ਰਾਣੀ ਨਾਲ ਹੋਣ ਉਪਰੰਤ 2 ਪੁੱਤਰਾਂ ਦੀਪਕ ਅਰੋੜਾ ਅਤੇ ਅਸ਼ਵਨੀ ਕੁਮਾਰ ਤੋਂ ਇਲਾਵਾ ਦੋ ਧੀਆਂ ਡਿੰਪਲ ਮਹਿਰਾ ਤੇ ਰੇਨੂ ਨੰਦਾ ਨੇ ਜਨਮ ਤੇ ਆਪ ਨੇ ਆਪਣੇ ਚਾਰੇ ਬੱਚਿਆਂ ਨੂੰ ਉੱਚ ਵਿਦਿਆ ਹਾਸਿਲ ਕਰਵਾ ਕੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ | ਸ੍ਰੀ ਤਰਸੇਮ ਰਾਜ ਅਰੋੜਾ ਵਲੋਂ ਆਪਣੇ ਛੋਟੇ ਪੁੱਤਰ ਦੀਪਕ ਅਰੋੜਾ ਦੇ ਨਾਲ ਇਲੈਕਟਰੋਨਿਕ ਦੀਆਂ ਵਸਤਾਂ ਦਾ ਕਾਰੋਬਾਰ ਸ਼ੁਰੂ ਕਰਕੇ ਉਕਤ ਕਾਰੋਬਾਰ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਇਆ 9 ਉਹਨਾਂ ਦੇ ਸਪੁੱਤਰ ਦੀਪਕ ਅਰੋੜਾ ਜੋ ਕਿ ਛੋਟੀ ਉਮਰ ਤੋਂ ਹੀ ਸਿਆਸਤ ਵਿਚ ਕੁੱਦ ਗਏ ਸਨ, ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਬਤੌਰ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਵੀ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ | ਬੀਤੀ 14 ਅਪ੍ਰੈਲ ਨੂੰ ਪਰਮਾਤਮਾ ਵਲੋਂ ਬਖਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਭੋਗ ਕੇ ਸ੍ਰੀ ਤਰਸੇਮ ਰਾਜ ਅਰੋੜਾ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰਸਮ ਪਗੜੀ/ਕਿਰਿਆ ਅੱਜ 25 ਅਪ੍ਰੈਲ ਨੂੰ ਸ਼ਿਵ ਮੰਦਿਰ ਅਜਨਾਲਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਦਰਮਿਆਨ ਹੋਵੇਗੀ |
24ਏਐਸਆਰ93


Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਲਹਿਰ ਬਣਨ ਕਾਰਨ ਵਿਰੋਧੀ ਪਾਰਟੀਆਂ ਚਿੰਤਤ-ਧਰਮਿੰਦਰ ਟੋਨੀ ਅਗਲੀ ਖ਼ਬਰ ਹੋਟਲ, ਰੈਸਟੋਰੈਂਟ ਤੇ ਢਾਬਿਆਂ 'ਤੇ ਆਬਕਾਰੀ ਟੀਮ ਨੇ ਕੀਤੀ ਚੈਕਿੰਗ <br/>
Ad Position 24