11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਰੇਲ ਗੱਡੀਆਂ 'ਚ ਵਾਧੂ ਕੋਚ ਜੋੜੇ ਜਾਣਗੇ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਗਰਮੀਆਂ ਦੇ ਮੌਸਮ ਦੌਰਾਨ ਵਿਸ਼ੇਸ਼ ਪ੍ਰਬੰਧ ਕੀਤੇ ਹਨ | ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਰੇਲਵੇ ਨੇ ਰੇਲਗੱਡੀਆਂ 'ਚ ਵਾਧੂ ਕੋਚ ਜੋੜੇ ਜਾਣ ਦਾ ਫੈਸਲਾ ਕੀਤਾ ਹੈ | ਜਾਣਕਾਰੀ ਮੁਤਾਬਕ ਰੇਲ ਗੱਡੀ ਨੰਬਰ 04624 (ਅੰਮਿ੍ਤਸਰ-ਕੋਲਕਾਤਾ ਐਕਸਪ੍ਰੈੱਸ) ਨੂੰ 27 ਅਪ੍ਰੈਲ 2026 ਨੂੰ ਇਕ ਵਾਧੂ ਏਸੀ 3 ਟੀਅਰ ਕੋਚ ਨਾਲ ਵਧਾਇਆ ਜਾਵੇਗਾ | ਰੇਲ ਗੱਡੀ ਨੰਬਰ 04654 (ਅੰਮਿ੍ਤਸਰ-ਨਵੀਂ ਜਲਪਾਈਗੁੜੀ ਕਲੋਨ ਸਪੈਸ਼ਲ) ਨੂੰ 29 ਅਪ੍ਰੈਲ 2026 ਨੂੰ ਇਕ ਵਾਧੂ ਸਲੀਪਰ ਕਲਾਸ ਕੋਚ ਨਾਲ ਵਧਾਇਆ ਜਾਵੇਗਾ | ਰੇਲ ਗੱਡੀ ਨੰਬਰ 20498 (ਫਿਰੋਜ਼ਪੁਰ ਛਾਉਣੀ-ਰਾਮੇਸ਼ਵਰਮ ਹਮਸਫ਼ਰ ਐਕਸਪ੍ਰੈਸ) ਨੂੰ 2 ਮਈ 2026 ਨੂੰ ਇਕ ਵਾਧੂ ਏਸੀ 3 ਟੀਅਰ ਕੋਚ ਨਾਲ ਵਧਾਇਆ ਜਾਵੇਗਾ | ਸ਼ਤਾਬਦੀ ਐਕਸਪ੍ਰੈਸ 12030 ਨੂੰ 25 ਅਤੇ 26 ਅਪ੍ਰੈਲ ਅਤੇ 1 ਮਈ 2026 ਨੂੰ ਇਕ ਵਾਧੂ ਏ. ਸੀ. ਚੇਅਰ ਕਾਰ ਕੋਚ ਨਾਲ ਵਧਾਇਆ ਜਾਵੇਗਾ | ਸ਼ਤਾਬਦੀ ਐਕਸਪ੍ਰੈਸ 12032 'ਚ 30 ਅਪ੍ਰੈਲ, 2026 ਨੂੰ ਇਕ ਵਾਧੂ ਏ. ਸੀ. ਚੇਅਰ ਕਾਰ ਕੋਚ ਜੋੜਿਆ ਜਾਵੇਗਾ | ਅੰਮਿ੍ਤਸਰ ਅਤੇ ਅਜਮੇਰ ਵਿਚਕਾਰ ਚੱਲਣ ਵਾਲੀਆਂ ਰੇਲ ਗੱਡੀ ਨੰਬਰ 19612 ਅਤੇ 19614 'ਚ 23 ਅਪ੍ਰੈਲ, 2026 ਤੋਂ 31 ਮਈ, 2026 ਤੱਕ ਇਕ ਵਾਧੂ ਸਲੀਪਰ ਕਲਾਸ ਕੋਚ ਜੋੜਿਆ ਜਾਵੇਗਾ | ਰੇਲ ਅਧਿਕਾਰੀਆਂ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਯਾਤਰੀਆਂ ਦੀ ਸਹੂਲਤ ਅਤੇ ਬਿਹਤਰ ਯਾਤਰਾ ਲਈ ਲਗਾਤਾਰ ਯਤਨਸ਼ੀਲ ਹੈ | ਵਾਧੂ ਕੋਚਾਂ ਦੇ ਜੋੜ ਨਾਲ ਵਧੇਰੇ ਯਾਤਰੀਆਂ ਨੂੰ ਰੇਲਗੱਡੀਆਂ 'ਚ ਯਾਤਰਾ ਕਰਨ ਦੀ ਆਗਿਆ ਮਿਲੇਗੀ ਅਤੇ ਯਾਤਰਾ ਨੂੰ ਆਸਾਨ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਾਨਕ ਸਿੰਘ ਨਾਵਲਕਾਰ ਦੇ ਬੇਟੇ ਕੰਵਲਜੀਤ ਸਿੰਘ ਸੂਰੀ ਨਮਿਤ ਜਲੰਧਰ ਵਿਖੇ ਅੰਤਿਮ ਅਰਦਾਸ ਭਲਕੇ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਵਿਸ਼ਵ ਸਿਹਤ ਦਿਵਸ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ <br/>
Ad Position 24