ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜਾਬੀ ਨਾਵਲ ਦੇ ਪਿਤਾਮਾ (ਸਵ:) ਨਾਨਕ ਸਿੰਘ ਨਾਵਲਕਾਰ ਦੇ ਬੇਟੇ, ਇਪਟਾ ਪੰਜਾਬ ਦੇ ਮੋਢੀਆਂ ਵਿਚੋਂ ਇਕ ਤੇ ਨਾਮਵਰ ਗਾਇਕ, ਬੰਸਰੀ ਵਾਦਕ ਅਤੇ ਸਾਹਿਤਕਾਰ ਕੰਵਲਜੀਤ ਸਿੰਘ ਸੂਰੀ, ਜੋ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਉਪ੍ਰੰਤ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਸਮਾਗਮ 26 ਅਪ੍ਰੈਲ ਐਤਵਾਰ ਨੂੰ ਬਾਅਦ ਦੁਪਹਿਰ 12.30 ਤੋਂ 2 ਵਜੇ ਦੌਰਾਨ ਗੁਰਦੁਆਰਾ ਸਿੰਘ ਸਭਾ ਅਰਬਨ ਇਸਟੇਟ, ਫੇਜ਼-2, ਜਲੰਧਰ ਵਿਖੇ ਹੋਵੇਗਾ | ਇਹ ਜਾਣਕਾਰੀ ਸਵ: ਕੰਵਲਜੀਤ ਸਿੰਘ ਸੂਰੀ ਦੀ ਧਰਮ ਪਤਨੀ ਸ੍ਰੀਮਤੀ ਮਹਿੰਦਰ ਕੌਰ, ਬੇਟੇ ਦਿਲਰਾਜ ਸਿੰਘ ਸੂਰੀ ਅਤੇ ਬੇਟੀ ਅਮਨਜੋਤ ਕੌਰ ਨੇ ਸਾਂਝੇ ਤੌਰ 'ਤੇ ਦਿੱਤੀ |