ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)¸ਸਥਾਨਕ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੀ ਅਗਵਾਈ ਵਿਚ ਗੁਰੂ ਨਗਰੀ ਵਿਚ ਵਿਦਿਅਕ ਸੇਵਾਵਾਂ ਨਿਭਾਅ ਰਹੇ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੁਮੈਨ, ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਐਂਡ ਅਲਾਇਡ ਸਟੱਡੀਜ਼ ਅਤੇ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਆਰਟਸ ਫਾਰ ਵੁਮੈਨ ਦੀ ਸਾਂਝੀ ਸਲਾਨਾ ਕਾਨਵੋਕੇਸ਼ਨ ਕੱਲ 25 ਅਪ੍ਰੈਲ ਨੂੰ ਵਿਦਿਅਕ ਭਵਨ ਫੋਰ ਐਸ ਕੰਪਲੈਕਸ ਬਟਾਲਾ ਰੋਡ ਵਿਖੇ ਹੋਵੇਗੀ | ਫੋਰ ਐਸ ਸੰਸਥਾ ਦੇ ਡਾਇਰੈਕਟਰ ਪਿ੍ੰ: ਜਗਦੀਸ਼ ਸਿੰਘ ਅਨੁਸਾਰ ਸਵੇਰੇ 11 ਵਜੇ ਹੋ ਰਹੀ ਇਸ ਕਾਨਵੋਕੇਸ਼ਨ ਦੌਰਾਨ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ, ਪ੍ਰਧਾਨ ਫੋਰ ਐੱਸ ਗਵਰਨਿੰਗ ਕੌਂਸਲ ਮੁੱਖ ਮਹਿਵਾਨ ਵਜੋਂ ਸ਼ਾਮਿਲ ਹੋਣਗੇ ਤੇ ਕਾਨਵੋਕੇਸ਼ਨ ਭਾਸ਼ਣ ਦੇਣਗੇ | ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ |