11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਈ ਮੋਹਕਮ ਸਿੰਘ ਯਾਦਗਾਰੀ ਸੈਟੇਲਾਈਟ ਹਸਪਤਾਲ 'ਚ ਚੋਰੀਆਂ ਦੀ ਭਰਮਾਰ

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰੇਸ਼ਮ ਸਿੰਘ)-ਥਾਣਾ ਸੀ.ਡਵੀਜ਼ਨ ਦੇ ਬਿਲਕੁਲ ਸਾਹਮਣੇ ਪੈਂਦੇ ਭਾਈ ਮੋਹਕਮ ਸਿੰਘ ਯਾਦਗਾਰੀ ਸੈਟੇਲਾਈਟ ਹਸਪਤਾਲ 'ਚ ਚੋਰੀਆਂ ਦੀ ਭਰਮਾਰ ਹੈ ਪਰ ਪੁਲਿਸ ਵਲੋਂ ਇਸ ਸੰਬਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਅਕਸਰ ਇਥੇ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ | ਇਹ ਦੋਸ਼ ਫਾਰਮੇਸੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਧੰਮੂ ਨੇ ਲਾਏ ਜਿਨ੍ਹਾਂ ਦੱਸਿਆ ਕਿ ਪਹਿਲਾਂ ਵੀ ਤਿੰਨ ਚਾਰ ਵਾਰ ਚੋਰੀਆਂ ਹੋ ਚੁੱਕੀਆਂ ਹਨ ਤੇ ਉਹ ਹਰ ਵਾਰ ਥਾਣਾ ਸੀ. ਡਵੀਜ਼ਨ ਦੀ ਪੁਲਿਸ ਨੂੰ ਦਸਦੇ ਰਹੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ | ਉਨ੍ਹਾਂ ਕਿਹਾ ਕਿ ਹੁਣ ਇਕ ਵਿਅਕਤੀ ਜੋ ਠੰਡੇ ਪਾਣੀ ਦੀ ਮਸ਼ੀਨ ਦਾ ਸਾਮਾਨ ਤੇ ਟੂਟੀਆਂ ਆਦਿ ਚੋਰੀ ਕਰਦਾ ਪਾਇਆ ਗਿਆ ਹੈ ਤੇ ਇਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਵੀ ਤਾਰਾਂ ਤੇ ਹੋਰ ਸਾਮਾਨ ਚੋਰੀ ਹੋ ਚੁਕਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਥੇ ਪੀ.ਸੀ.ਆਰ. ਦੀਆਂ ਗੱਡੀਆਂ ਦੀ ਦਿਨ ਰਾਤ ਤਾਇਨਾਤੀ ਕਰਕੇ ਸੁਰਖਿਆ ਪ੍ਰਦਾਨ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐਕਸੈਲਸਮ ਹਾਈ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਟਾਟਾ ਆਈ.ਪੀ.ਐਲ. 'ਚ ਇਸ ਵਾਰ ਫੰਨ ਪਾਰਕ 'ਚ ਮੈਚ ਦੇਖਣ ਦਾ ਨਜ਼ਾਰਾ ਹੋਵੇਗਾ ਵੱਖਰਾ : ਬਰਾੜ
Ad Position 24