11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਟਾਟਾ ਆਈ.ਪੀ.ਐਲ. 'ਚ ਇਸ ਵਾਰ ਫੰਨ ਪਾਰਕ 'ਚ ਮੈਚ ਦੇਖਣ ਦਾ ਨਜ਼ਾਰਾ ਹੋਵੇਗਾ ਵੱਖਰਾ : ਬਰਾੜ

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰੇਸ਼ਮ ਸਿੰਘ)-ਬੀ.ਸੀ. ਸੀ.ਆਈ ਦੇ ਸੀਨੀਅਰ ਅਪਰੇਸ਼ਨ ਮੈਨੇਜਰ ਸੁਮਿਤ ਸਿੰਘ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਅਤੇ 'ਆਪ' ਦੇ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਰ ਟਾਟਾ ਆਈ.ਪੀ.ਐਲ. ਵਲੋਂ ਦੇਸ਼ ਭਰ ਦੇ 50 ਸ਼ਹਿਰਾਂ 'ਚ ਫੰਨ ਪਾਰਕਾਂ 'ਚ ਕ੍ਰਿਕਟ ਮੈਚ ਦਿਖਾਏ ਜਾਣਗੇ ਜਿੱਥੇ ਕ੍ਰਿਕਟ ਦਾ ਨਜ਼ਾਰਾ ਬਿਲਕੁਲ ਵੱਖਰਾ ਹੋਵੇਗਾ | ਅੱਜ ਇਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਦੱਸਿਆ ਕਿ ਇਸ ਮੈਚ 'ਚ ਦਿੱਲੀ ਕੈਪੀਟਲ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਦੇਖਣ ਨੂੰ ਮਿਲੇਗਾ ਇਸ ਤੋਂ ਅਗਲਾ ਮੈਚ ਰਾਜਸਥਾਨ ਰੋਇਲ ਅਤੇ ਸੰਨ ਰਾਈਸ ਹੈਦਰਾਬਾਦ ਦਾ ਹੋਵੇਗਾ | ਦੂਜੀ ਪਾਰੀ 'ਚ ਸ਼ਾਮ ਦਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਹੋਵੇਗਾ ਤੇ ਅਗਲਾ ਲਖਨਊ ਸੁਪਰ ਗਿਆਂਟਸ ਤੇ ਕਲਕੱਤਾ ਕੇਨਾਈਟਸ ਰਾਈਡਰ ਦੀ ਟੀਮ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰੇਗੀ | ਉਨ੍ਹਾਂ ਦਸਿਆ ਕਿ ਸੀਟੀਆਂ, ਜੈਕਾਰੇ, ਫੇਸ ਪੇਂਟਿੰਗ, ਕਿਲਕਾਰੀਆਂ, ਲੂੰ ਕੰਡੇ ਖੜੇ ਕਰਨ ਵਾਲੇ ਕਰਤੱਬ, ਇਹ ਸਭ ਇਸ ਵਾਰ ਪ੍ਰਸੰਸਕਾਂ ਨੂੰ ਪਹਿਲਾਂ ਨਾਲੋਂ ਵੀ ਦੁੱਗਣਾ ਮਿਲੇਗਾ | ਕਿ੍ਕੇਟ, ਖਿਡਾਰੀਆਂ, ਮਨਪਸੰਦ ਟੀਮਾਂ ਅਤੇ ਹੋਰ ਬਹੁਤ ਕੁਝ ਲਈ, ਪ੍ਰਸੰਸਕਾਂ ਦੇ ਪਿਆਰ ਦਾ ਇਜ਼ਹਾਰ ਕਰਨ ਦੇ ਨਾਲ ਨਾਲ ਫੰਨ ਪਾਰਕਾਂ ਦੇ ਨਾਲ ਦੇਸ ਭਰ ਵਿਚ ਆਈਪੀਐਲ ਦਾ ਬੁਖਾਰ ਸਿਰ ਚੜ੍ਹਕੇ ਬੋਲਣ ਲਈ ਤਿਆਰ ਹੈ | ਇਨ੍ਹਾਂ ਪਾਰਕਾਂ ਿ ਨਾਲ ਪ੍ਰਸੰਸਕਾਂ ਨੂੰ ਸਟੇਡੀਅਮ ਵਰਗਾ ਅਹਿਸਾਸ ਹੋਵੇਗਾ | ਕੋਈ ਵੀ ਪ੍ਰਸੰਸਕ ਇਸ ਨੂੰ ਭੁਲਾ ਨਹੀਂ ਸਕੇਗਾ | ਕਿਉਂਕਿ ਦਾਖਲਾ ਬਿਲਕੁਲ ਮੁਫਤ ਹੈ ਅਤੇ ਆਈਪੀਐਲ ਦੇ ਅਧਿਕਾਰਤ ਸਪਾਂਸਰਾਂ ਦੁਆਰਾ ਸੰਗੀਤ, ਵਪਾਰਕ ਸਮਾਨ, ਖਾਣੇ ਦੀਆਂ ਸਟਾਲਾਂ, ਪੀਣ ਵਾਲਾ ਪਾਣੀ ਅਦਿ ਵੀ ਉਪਲਬਧ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਭਾਈ ਮੋਹਕਮ ਸਿੰਘ ਯਾਦਗਾਰੀ ਸੈਟੇਲਾਈਟ ਹਸਪਤਾਲ 'ਚ ਚੋਰੀਆਂ ਦੀ ਭਰਮਾਰ ਅਗਲੀ ਖ਼ਬਰ ਫਿਰੋਜ਼ਪੁਰ ਡਵੀਜ਼ਨ ਨੇ ਆਲੂਆਂ ਦੀ ਢੋਆ-ਢੁਆਈ 'ਚ 29.54 ਕਰੋੜ ਦਾ ਮਾਲੀਆ ਪ੍ਰਾਪਤ ਕੀਤਾ
Ad Position 24