10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ੍ਰੀ ਰਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਐਡਵੋਕੇਟ ਕਰਨਜੀਤ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਐਡਵੋਕੇਟ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਹੋਈਆਂ ਚੋਣਾਂ 'ਚ ਬਹੁਮਤ ਨਾਲ ਜਿੱਤੇ ਐਡਵੋਕੇਟ ਕਰਨਜੀਤ ਸਿੰਘ ਦਾ ਅੰਮਿ੍ਤਸਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਐਡਵੋਕੇਟ, ਸੀਨੀਅਰ ਐਡਵੋਕੇਟ ਸੰਜੀਵ ਅਰੋੜਾ ਵਲੋਂ ਐਡਵੋਕੇਟ ਕਰਨਜੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਗਿਆ | ਨਾਲ ਹੀ ਆਏ ਹੋਏ ਸਾਰੇ ਮੈਂਬਰਾਂ ਦਾ ਜਿੱਤ ਦੀ ਖੁਸ਼ੀ 'ਚ ਮੂੰਹ ਮਿੱਠਾ ਕਰਵਾਇਆ | ਐਡਵੋਕੇਟ ਕਰਨਜੀਤ ਸਿੰਘ ਨੇ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਭਵਿੱਖ 'ਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਹਰਿਤ ਕੁਮਾਰ ਸਿਲ੍ਹੀ ਐਡਵੋਕੇਟ, ਰੋਹਿਤ ਕੁਮਾਰ ਸਿਲ੍ਹੀ ਐਡਵੋਕੇਟ, ਕੁਬੇਰ ਅਰੋੜਾ ਐਡਵੋਕੇਟ, ਰਾਕੇਸ਼ ਕੁਮਾਰ, ਮੁੱਦਿਤ ਕੁਮਾਰ, ਅਮਨਦੀਪ ਸਿੰਘ ਐਡਵੋਕੇਟ, ਚੈਤੰਨਯ ਲਖਨਪਾਲ ਐਡਵੋਕੇਟ, ਦੀਪਕ ਬਹਿਲ, ਹਰਭਜਨ ਸਿੰਘ ਧਵਨ, ਹਰਪ੍ਰੀਤ ਕੌਰ ਧਵਨ, ਸਿਮਰਨਜੀਤ ਸਿੰਘ, ਬਾਬਾ ਸੁਖਜਿੰਦਰ ਸਿੰਘ, ਗੁਰਪ੍ਰੀਤ ਕੌਰ ਬੰਟੀ ਕੁਮਾਰ, ਰਾਜਬੀਰ ਸਿੰਘ, ਅਨਿਲ ਜੀਤ ਸਿੰਘ ਸੇਠੀ, ਸ਼ਿਵਮ ਸ਼ਰਮਾ, ਰਮਨ ਵੋਹਰਾ, ਤੇਜਿੰਦਰ ਸਿੰਘ ਐਡਵੋਕੇਟ, ਬੌਬੀ ਮਕਬੂਲ ਪੂਰਾ, ਸਰਵਣ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਸਮਾਨੋਂ ਵਰ੍ਹਦੀ ਅੱਗ, ਬਿਜਲੀ ਦੇ ਲੰਮੇ-ਲੰਮੇ ਕੱਟ, ਗਰਮੀ ਨੇ ਕੱਢੇ ਵੱਟ ਅਗਲੀ ਖ਼ਬਰ ਨਗਰ ਦੀ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਦੌਰਾਨ ਕੁਝ ਰੇਹੜੀਆਂ ਵਾਲਿਆਂ ਕੀਤਾ ਵਿਰੋਧ
Ad Position 24