ਅੰਮਿ੍ਤਸਰ 'ਚ 7 ਫਰਜ਼ੀ ਰਜਿਸਟਰੀਆਂ ਕਰਵਾਉਣ ਦੇ ਲੱਗੇ ਦੋਸ਼
ਅਜੀਤ ਡੈਸਕ
25-04-2026
ਹਰਭਜਨ ਸਿੰਘ ਵਾਸੀ ਰਜਿੰਦਰ ਨਗਰ ਨੇ ਇਹ ਦੋਸ਼ ਲਾਉਂਦਿਆਂ ਦੱਸਿਆ ਕਿ ਤਹਿਸੀਲਦਾਰ, ਪਟਵਾਰੀ ਅਤੇ ਭੂ-ਮਾਫੀਆ ਦੀ ਮਿਲੀਭੁਗਤ ਤੋਂ ਆਪਣੀ ਪੁਸ਼ਤੈਨੀ ਜਾਇਦਾਦ ਹੜੱਪ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਤਹਿਸੀਲ 'ਚ ਬੈਠੇ ਸਬ ਰਜਿਸਟਰਾਰਾਂ ਨੇ ਭੂ-ਮਾਫੀਆ ਦੀ ਮਿਲੀਭੁਗਤ ਦੀ ਅਤੇ ਇਕ ਦੇ ਬਾਅਦ ਇਕ 7 ਫਰਜ਼ੀ ਰਜਿਸਟਰੀਆਂ ਕਰ ਦਿੱਤੀਆਂ | ਪੀੜਿਤ ਹਰਭਜਨ ਸਿੰਘ ਨੇ ਕਿਹਾ ਕਿ ਫਰਜ਼ੀਵਾੜੇ ਦੀ ਇਸ ਵੱਡੀ ਸਾਜਿਸ਼ ਨੂੰ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਵੀ ਅੰਜਾਮ ਦਿੱਤਾ ਤੇ ਫਰਜੀ 'ਬੈਨਾਮਾ' ਤਿਆਰ ਕਰਵਾ ਕੇ ਕਰੋੜਾਂ ਦੀ ਜ਼ਮੀਨ ਆਪਣਾ ਨਾਮ ਕਰਵਾ ਲਈ | ਜਦੋਂ ਪੀੜਿਤ ਦੇ ਪਿਤਾ ਨੇ ਇਸ ਧੋਖੇ ਦਾ ਪਤਾ ਚਲਾਇਆ, ਤਾਂ ਸਦਮੇ ਦੇ ਕਾਰਨ 13 ਜਨਵਰੀ 2026 ਨੂੰ ਉਨ੍ਹਾਂ ਦੀ ਮੌਤ ਹੋ ਗਈ | ਇਸ ਲਈ ਪਟਵਾਰੀ ਤੋਂ ਲੈ ਕੇ ਹੋਰ ਮਾਲ ਅਧਿਕਾਰੀਆਂ ਨੇ ਮੋਟੀ ਰਿਸ਼ਵਤ ਵਸੂਲ ਕੀਤੀ | ਜਿਸ ਕਾਰਨ ਮੁਲਜ਼ਮਾਂ ਨੇ ਇੰਤਕਾਲ ਵੀ ਮਨਜ਼ੂਰ ਕਰ ਦਿੱਤਾ | ਸ਼ਿਕਾਇਤ ਦੇ ਅਨੁਸਾਰ, ਇਸ ਜਾਅਲਸਾਜ਼ੀ ਵਿਚ ਕਈ ਨਾਮ ਸ਼ਾਮਲ ਹਨ | ਹਰਭਜਨ ਸਿੰਘ ਨੇ ਡਿਪਟੀ ਕਮਿਸ਼ਟੀ ਅੰਮਿ੍ਤਸਰ ਅਤੇ ਵਿਜੀਲੈਂਸ ਬਿਊਰੋ ਨੂੰ ਸੌਂਪੇ ਦਸਤਾਵੇਜ਼ਾਂ ਵਿਚ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ 7 ਫਰਜ਼ੀ ਰਜਿਸਟ੍ਰੀਆਂ ਦੀ ਗਹਿਰਾਈ ਤੋਂ ਜਾਂਚ ਕਰਕੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ |