08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

'ਅੰਮਿ੍ਤ ਭਾਰਤ ਐਕਸਪ੍ਰੈਸ' ਰੇਲਗੱਡੀ ਨੂੰ ਰੇਲਵੇ ਰਾਜ ਮੰਤਰੀ ਅੱਜ ਦਿਖਾਉਣਗੇ ਹਰੀ ਝੰਡੀ <br/>

Ad Position 21
No active advertisement
ਅਜੀਤ ਡੈਸਕ 14-05-2026
ਅੰਮਿ੍ਤਸਰ, 13 ਮਈ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਵਲੋਂ ਅੰਮਿ੍ਤਸਰ ਅਤੇ ਨਿਊ ਜਲਪਾਈਗੁੜੀ ਵਿਚਕਾਰ ਨਵੀਂ ਅੰਮਿ੍ਤ ਭਾਰਤ ਐਕਸਪ੍ਰੈਸ ਰੇਲਗੱਡੀ ਚਲਾਈ ਜਾ ਰਹੀ ਹੈ, ਜਿਸ ਨੂੰ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹਰੀ ਝੰਡੀ ਦਿਖਾਉਣਗੇ | ਜਾਣਕਾਰੀ ਮੁਤਾਬਕ ਰੇਲਗੱਡੀ ਨੰਬਰ 14664/14663 ਅੰਮਿ੍ਤਸਰ-ਨਿਊ ਜਲਪਾਈਗੁੜੀ-ਅੰਮਿ੍ਤਸਰ ਅੰਮਿ੍ਤ ਭਾਰਤ ਐਕਸਪੈ੍ਰਸ ਨੂੰ ਅੰਮਿ੍ਤਸਰ ਤੋਂ ਚਲਾਇਆ ਜਾ ਰਿਹਾ ਹੈ | ਰੇਲਵੇ ਸਟੇਸ਼ਨ ਦੇ ਇਕ ਨੰਬਰ ਪਲੇਟਫਾਰਮ ਤੋਂ ਇਸ ਗੱਡੀ ਨੂੰ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰੇਲ ਅਧਿਕਾਰੀਆਂ ਦੀ ਮੌਜੂਦਗੀ 'ਚ ਦੁਪਹਿਰ 12:45 ਵਜੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ | ਅੰਮਿ੍ਤ ਭਾਰਤ ਐਕਸਪ੍ਰੈਸ ਰੇਲਗੱਡੀ (14664) ਹਰ ਵੀਰਵਾਰ ਅੰਮਿ੍ਤਸਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ ਤੇ ਲਗਭਗ 39 ਘੰਟਿਆਂ ਬਾਅਦ ਸਵੇਰੇ 4:15 ਵਜੇ ਨਿਊ ਜਲਪਾਈਗੁੜੀ ਪਹੁੰਚੇਗੀ |

Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਭਾਰਤ ਪੁੱਜੀ ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ, 6 ਪਿਸਤੌਲਾਂ ਸਮੇਤ 5 ਤਸਕਰ ਪੁਲਿਸ ਨੇ ਕੀਤੇ ਕਾਬੂ... ਅਗਲੀ ਖ਼ਬਰ ਭਾਜਪਾ ਸਰਕਾਰ ਹੇਠ 4 ਵਾਰ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਏ-ਮਠਾੜੂ <br/>
Ad Position 24