08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਹੱਦ ਪਾਰ ਤੋਂ ਭਾਰਤ ਪੁੱਜੀ ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ, 6 ਪਿਸਤੌਲਾਂ ਸਮੇਤ 5 ਤਸਕਰ ਪੁਲਿਸ ਨੇ ਕੀਤੇ ਕਾਬੂ <br/>

Ad Position 21
No active advertisement
ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦਗੀ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਬੇਠੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜਗਬਿੰਦਰ ਸਿੰਘ , ਏ.ਸੀ.ਪੀ. ਹਰਮਿੰਦਰ ਸਿੰਘ ਸੰਧੂ ਤੇ ਹੋਰ ਅਧਿਕਾਰੀ | ਤਸਵੀਰ: ਨਿਰਮਲ ਸਟੂਡੀਓ<br/> 14-05-2026

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਸਰਹੱਦ ਪਾਰ ਤੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਵੰਡ ਵਿਚ ਸ਼ਾਮਿਲ 5 ਤਸਕਰਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ 'ਚ ਇਕ ਨਾਬਾਲਗ ਲੜਕਾ ਵੀ ਸ਼ਾਮਿਲ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਵਿਦੇਸ਼ੀ ਅਤਿ ਆਧੁਨਿਕ 6 ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤੇ ਹਨ | ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਕਰਦਿਆਂ ਦਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ (26) ਵਾਸੀ ਪਿੰਡ ਕੁਹਾਲੀ, ਹਰਮਨਦੀਪ ਸਿੰਘ (19) ਮਨੀਸ਼ ਸਿੰਘ ਉਰਫ਼ ਮਨੀਸ਼ (19) ਕਿਸ਼ਨ ਸਿੰਘ ਉਰਫ ਕਿਸ਼ਨ (19) ਤਿੰਨੋਂ ਵਾਸੀਆਂ ਪਿੰਡ ਅਟਾਰੀ ਤੇ ਇਕ ਨਾਬਾਲਗ ਲੜਕੇ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਅਤੇ ਹਰਮਨਦੀਪ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 2 ਪਿਸਤੌਲ .30 ਬੋਰ ਦੋ ਮੈਗਜ਼ੀਨਾਂ ਅਤੇ ਗਲੋਕ 9 ਐੱਮ.ਐੱਮ. ਆਸਟਰੀਆ ਵਿਚ ਬਣੇ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਆਕਾਸ਼ ਦੇ ਖੁਲਾਸੇ 'ਤੇ, ਉਸ ਦੇ ਕਬਜ਼ੇ ਵਿਚੋਂ ਇੱਕ ਹੋਰ ਪਿਸਤੌਲ (.32 ਬੋਰ ਬਰੇਟਾ) ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਇਸ ਦੀ ਪੁਲਿਸ ਜਾਂਚ ਜਾਰੀ ਰੱਖਦੇ ਹੋੲ ਪੁਲਿਸ ਟੀਮਾਂ ਨੇ ਮਨੀਸ਼ ਸਿੰਘ ਉਰਫ਼ ਮਨੀਸ਼, ਕਿਸ਼ਨ ਸਿੰਘ ਅਤੇ ਇੱਕ ਨਾਬਾਲਗ ਨੂੰ ਗਿ੍ਫ਼ਤਾਰ ਕੀਤਾ | ਉਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਹੋਰ ਪਿਸਤੌਲ (ਇਟਲੀ ਵਿਚ ਬਣਿਆ ਇਕ .32 ਬੋਰ, ਅਮਰੀਕਾ ਵਿਚ ਬਣਿਆ ਇੱਕ .30 ਅਤੇ ਕਰੋਸ਼ੀਆ ਵਿਚ ਬਣਿਆ ਇਕ ਗਲੋਕ 9 ਐਮਐਮ) ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਆਕਾਸ਼ ਅਤੇ ਰੇਹਾਨ ਦੇ ਸੰਪਰਕ ਵਿਚ ਸੀ | ਅਟਾਰੀ ਸੈਕਟਰ ਵਿਚ ਡਰੋਨ ਰਾਹੀਂ ਹਥਿਆਰਾਂ ਦੀ ਗ਼ੈਰ-ਕਾਨੂੰਨੀ ਖੇਪ ਪਹੁੰਚਾਈ ਜਾ ਰਹੀ ਸੀ ਅਤੇ ਉਸਦੇ ਸਾਥੀਆਂ ਦੀ ਮਦਦ ਨਾਲ ਅਪਰਾਧਿਕ ਤੱਤਾਂ ਨੂੰ ਸਪਲਾਈ ਕੀਤੀ ਜਾਂਦੀ ਸੀ | ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਲੋਪਕੇ ਵਿਖੇ ਦਰਜ ਕੀਤੇ ਗਏ ਇਕ ਪੁਰਾਣੇ ਮਾਮਲੇ ਵਿਚ ਵੀ ਸ਼ਾਮਲ ਹੈ, ਜਿਸ ਵਿਚ 2 ਕਿਲੋ ਹੈਰੋਇਨ ਦੀ ਬਰਾਮਦਗੀ ਸ਼ਾਮਲ ਹੈ | ਇਸ ਮਾਮਲੇ 'ਚ ਜੇਲ੍ਹ ਤੋਂ ਰਿਹਾਅ ਹੋਣ 'ਤੇ ਉਸਨੇ ਕਥਿਤ ਤੌਰ 'ਤੇ ਨੇੜਲੇ ਪਿੰਡਾਂ ਦੇ ਨੌਜਵਾਨ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲੁਭਾਇਆ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਆਪਣੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਕੀਤਾ | ਇਸ ਮੌਕੇ ਡੀ. ਸੀ. ਪੀ. ਰਵਿੰੰਦਰਪਾਲ ਸਿੰਘ ਸੰਧੂ, ਏ. ਡੀ. ਸੀ. ਪੀ. ਜਗਬਿੰਦਰ ਸਿੰਘ, ਏ. ਸੀ. ਪੀ. ਹਰਮਿੰਦਰ ਸਿੰਘ ਸੰਧੂ ਆਦਿ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ 'ਅੰਮਿ੍ਤ ਭਾਰਤ ਐਕਸਪ੍ਰੈਸ' ਰੇਲਗੱਡੀ ਨੂੰ ਰੇਲਵੇ ਰਾਜ ਮੰਤਰੀ ਅੱਜ ਦਿਖਾਉਣਗੇ ਹਰੀ ਝੰਡੀ <br/>
Ad Position 24