08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਂ-ਦਿਵਸ ਨੂੰ ਸਮਰਪਿਤ ਜੀ. ਟੀ. ਰੋਡ ਸਕੂਲ ਵਿਖੇ ਸਮਾਗਮ ਕਰਵਾਇਆ <br/>

Ad Position 21
No active advertisement
ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀ.ਟੀ. ਰੋਡ ਵਿਖੇ ਮਾਂ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਗਿੱਧਾ ਪੇਸ਼ ਕਰਦੀਆਂ ਵਿਦਿਆਰਥਣਾਂ | ਤਸਵੀਰ : ਹਰਜੀਤ ਸਿੰਘ <br/> 14-05-2026
ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀ.ਟੀ. ਰੋਡ ਵਿਖੇ ਸਮਾਜ ਦੀ ਉਸਾਰੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਸੰਵਾਰਨ ਵਿਚ ਮਾਵਾਂ ਦੇ ਨਿਸ਼ਕਾਮ ਪਿਆਰ ਅਤੇ ਅਮੁੱਲ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਬੜੇ ਉਤਸ਼ਾਹ ਅਤੇ ਭਾਵਨਾਤਮਕ ਜਜ਼ਬੇ ਨਾਲ ਕਰਵਾਇਆ ਗਿਆ | ਸ਼ਬਦ ਗਾਇਣ ਤੋਂ ਬਾਅਦ ਵਿਦਿਆਰਥੀਆਂ ਵਲੋਂ ਸੁਆਗਤੀ ਨਾਚ ਪੇਸ਼ ਕੀਤਾ ਗਿਆ | ਇਸ ਦੌਰਾਨ ਕਰਵਾਈਆਂ ਸਭਿਆਚਾਰਕ ਪੇਸ਼ਕਾਰੀਆਂ, ਦਿਲਚਸਪ ਗਤੀਵਿਧੀਆਂ ਅਤੇ ਮਨੋਰੰਜਕ ਖੇਡ-ਮੁਕਾਬਲਿਆਂ ਨੇ ਮਾਵਾਂ ਅਤੇ ਬੱਚਿਆਂ ਲਈ ਖੁਸ਼ੀ ਭਰਿਆ ਮਾਹੌਲ ਸਿਰਜਿਆ | ਇਸ ਮੌਕੇ ਸੰਬੋਧਨ ਕਰਦਿਆਂ ਮੈਂਬਰ ਇੰਚਾਰਜ ਰਬਿੰਦਰਬੀਰ ਸਿੰਘ ਭੱਲਾ ਨੇ ਹਰ ਬੱਚੇ ਦੇ ਜੀਵਨ ਵਿਚ ਮਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਮਾਵਾਂ ਨੂੰ ਸਮਾਜ ਦੀਆਂ ਅਸਲ ਨਿਰਮਾਤਾ ਦੱਸਿਆ | ਇਸ ਦੌਰਾਨ ਅੰਗਰੇਜ਼ੀ ਨਾਟਕ 'ਨੈਵਰ ਲੈਟ ਯੂਅਰ ਚਾਈਲਡ ਫੀਲ ਅਲੋਨ' ਦੀ ਭਾਵਪੂਰਤ ਪੇਸ਼ਕਾਰੀ ਵਿਚ ਮਾਂ ਦੇ ਭਾਵਨਾਤਮਕ ਰਿਸ਼ਤੇ ਅਤੇ ਅਟੁੱਟ ਸਹਿਯੋਗ ਨੂੰ ਬੱਚਿਆਂ ਨੇ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਪੰਜਾਬੀ ਸਮੂਹਿਕ ਨਾਚ ਦੀ ਵੀ ਦਰਸ਼ਕਾਂ ਵਲੋਂ ਸ਼ਲਾਘਾ ਕੀਤੀ ਗਈ | ਪਿ੍ੰਸੀਪਲ ਅਤੇ ਸਹਾਇਕ ਡਾਇਰੈਕਟਰ ਕਵਲਪ੍ਰੀਤ ਕੌਰ ਨੇ ਕਿਹਾ ਕਿ ਮਾਂ ਹਰ ਬੱਚੇ ਦੀ ਪਹਿਲੀ ਅਧਿਆਪਕਾ ਅਤੇ ਬੱਚੇ ਦੇ ਚਰਿੱਤਰ ਤੇ ਸਫਲਤਾ ਪਿੱਛੇ ਮਾਰਗ ਦਰਸ਼ਕ ਸ਼ਕਤੀ ਹੁੰਦੀ ਹੈ | ਇਸ ਸਮਾਗਮ ਵਿਚ ਮੈਂਬਰ ਇੰਚਾਰਜ ਸ. ਭੱਲਾ, ਮੈਂਬਰ ਇੰਚਾਰਜ ਸਰਜੋਤ ਸਿੰਘ ਸਾਹਨੀ, ਮੁੱਖ ਅਧਿਆਪਕਾ ਗੁਰਸ਼ਰਨ ਪੂਨੀਆਂ, ਰਵਿੰਦਰ ਕੌਰ ਨਰੂਲਾ ਤੇ ਮਨਵਿੰਦਰ ਕੌਰ ਭੁੱਲਰ ਆਦਿ ਵੀ ਹਾਜ਼ਰ ਸਨ | ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ |

Ad Position 22
No active advertisement
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਦੇ ਮੇਲੇ 'ਚ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ <br/>
Ad Position 24